ਸੰਜੂ ਸੈਮਸਨ ਨੇ ਦੱਸੀ ਹੈਡ ਕੋਚ ਨਾਲ Bonding ਦੀ ਸੱਚਾਈ

ਨਵੀਂ ਦਿੱਲੀ- ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ- ਬੱਲੇਬਾਜ਼ ਸੰਜੂ ਸੈਮਸਨ ਨੇ ਹੈਦਰਾਬਾਦ ‘ਚ ਬੰਗਲਾਦੇਸ਼ ਖ਼ਿਲਾਫ਼ ਟੀ20 ਮੈਚ ‘ਚ ਤੂਫਾਨੀ ਸੈਂਕੜਾ ਲਗਾਇਆ ਸੀ। ਉਸ ਦਾ ਇਹ ਪਹਿਲਾਂ ਟੀ20 ਇੰਟਰਨੈਸ਼ਨਲ ਸੈਂਕੜਾ ਸੀ। ਸੰਜੂ ਦੀ ਇਸ ਪਾਰੀ ਤੋਂ ਹਰ ਕੋਈ ਖੁਸ਼ ਸੀ। ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਤੋਂ ਲੈ ਕੇ ਕੋਚ ਗੌਤਮ ਗੰਭੀਰ ਤਕ ਸੰਜੂ ਦੀ ਪਾਰੀ ‘ਤੇ ਖੁਸ਼ੀ ਜ਼ਾਹਿਰ ਕਰ ਰਹੇ ਸੀ ਪਰ ਇਹ ਸਮਾਂ ਅਜਿਹਾ ਸੀ ਜਦੋਂ ਸੰਜੂ ਨਵੇਂ ਹੈਡ ਕੋਚ ਗੰਭੀਰ ਨਾਲ ਅੱਖਾਂ ਮਿਲਾਉਣ ਤੋਂ ਡਰ ਰਿਹਾ ਸੀ।ਸੰਜੂ ਨੇ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਤੀਜੇ ਟੀ20 ਮੈਚ ‘ਚ 111 ਦੌੜਾਂ ਦੀ ਪਾਰੀ ਖੇਡੀ ਸੀ। ਸੰਜੂ ਦੀ ਇਸ ਪਾਰੀ ਦੇ ਦਮ ‘ਤੇ ਭਾਰਤ ਨੇ 297 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ। ਇਹ ਟੀ20 ‘ਚ ਟੀਮ ਇੰਡੀਆ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਮੈਚ ‘ਚ ਭਾਰਤ ਨੇ 133 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

ਸੰਜੂ ਨੇ ਗੰਭੀਰ ਦੀ ਸਪਰੋਟ ਕਰਨ ਲਈ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਕੋਚ- ਪੇਲਅਰ ਦਾ ਰਿਸ਼ਤਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਉਸ ਨੇ ਫਸਟ ਪੋਸਟ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਕੋਚ ਤੇ ਖਿਡਾਰੀ ਦਾ ਰਿਲੇਸ਼ਨਸ਼ਿਪ ਕਾਫ਼ੀ ਮਹੱਤਵਪੂਰਨ ਹੁੰਦਾ ਹੈ। ਕੋਚ ਆਪਣੀ ਯੋਗਤਾ ‘ਤੇ ਵਿਸ਼ਵਾਸ਼ ਕਰਦਾ ਹੈ ਤੇ ਤੁਹਾਨੂੰ ਚੰਗਾ ਪ੍ਰਦਰਸ਼ਨ ਕਰ ਕੇ ਇਸ ‘ਤੇ ਖਰਾ ਉਤਰਨਾ ਪੈਂਦਾ ਹੈ। ਹੈਦਰਾਬਾਦ ‘ਚ ਮੈਂ ਗੌਤੀ ਭਰਾ ਨੂੰ ਦੱਸਣਾ ਚਾਹੁੰਦਾ ਸੀ ਕਿ ਜੇ ਤੁਸੀਂ ਮੇਰੇ ‘ਤੇ ਵਿਸ਼ਵਾਸ਼ ਕੀਤਾ ਹੈ ਤਾਂ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾਂ।”

ਉਨ੍ਹਾਂ ਨੇ ਕਿਹਾ,”ਬੰਗਲਾਦੇਸ਼ ਖ਼ਿਲਾਫ਼ ਖੇਡੀ ਗਈ ਟੀ20 ਸੀਰੀਜ਼ ‘ਚ ਮੈਂ ਸ਼ੁਰੂਆਤੀ ਮੈਚਾਂ ‘ਚ ਵੱਡਾ ਸਕੋਰ ਨਹੀਂ ਕੀਤਾ ਸੀ ਤੇ ਮੈਂ ਗੌਤਮ ਭਰਾ ਨਾਲ ਅੱਖਾਂ ਤਕ ਨਹੀਂ ਮਿਲਾ ਪਾ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਕਿਹਾ ਕਿ ਆਪਣਾ ਟਾਇਮ ਆਏਗਾ। ਇਸ ਲਈ ਜਦੋਂ ਮੈਂ ਹੈਦਰਾਬਾਦ ‘ਚ ਸੈਂਕੜਾ ਬਣਾਇਆ ਤਾਂ ਕੋਚ ਤਾੜੀਆਂ ਵਜਾ ਰਹੇ ਸੀ ਤੇ ਮੈਂ ਕਾਫ਼ੀ ਖੁਸ਼ ਸੀ।”ਸੰਜੂ ਲੰਬੇ ਸਮੇਂ ਨਾਲ ਟੀਮ ਇੰਡੀਆ ਲਈ ਖੇਡ ਰਿਹਾ ਹੈ ਪਰ ਅੰਦਰ ਬਾਹਰ ਹੁੰਦਾ ਰਿਹਾ ਹੈ। ਉਸ ਨੂੰ ਲਗਾਤਾਰ ਕਦੇ ਮੌਕਾ ਨਹੀਂ ਮਿਲਿਆ ਹੈ। ਇਸ ਸੈਕੜੇ ਤੋਂ ਬਾਅਦ ਸੰਜੂ ਨੂੰ ਉਮੀਦ ਹੈ ਕਿ ਉਸ ਨੂੰ ਲਗਾਤਾਰ ਮੌਕਾ ਮਿਲੇਗਾ। ਸੰਜੂ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਟੀ20 ਵਰਲਡ ਕੱਪ 2024 ਆਪਣੇ ਨਾਮ ਕੀਤਾ ਸੀ। ਹਾਲਾਂਕਿ ਇਸ ਪੂਰੇ ਟੂਰਨਾਮੈਂਟ ‘ਚ ਉਸ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਫਾਈਨਲ ‘ਚ ਉਹ ਖੇਡਣ ਵਾਲੇ ਸੀ ਪਰ ਟਾਸ ਤੋਂ ਦੱਸ ਮਿੰਟ ਪਹਿਲਾਂ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ