ਝੋਨੇ ਦੀ ਖ਼ਰੀਦ ਨਾ ਹੋਣ ਤੋਂ ਪਰੇਸ਼ਾਨ ਕਿਸਾਨਾਂ ਨੇ ਜਾਮ ਕੀਤਾ ਖੰਨਾ ਮਲੇਰਕੋਟਲਾ ਰੋਡ

ਖੰਨਾ – ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਧੀਨ ਪੈਂਦੀ ਈਸੜੂ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਖੰਨਾ ਮਲੇਰਕੋਟਲਾ ਰੋਡ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਮੰਡੀ ਵਿਚ ਬੈਠੇ ਹਨ ਪਰ ਉਹਨਾਂ ਦੀ ਛੇ ਮਹੀਨੇ ਦੀ ਮਿਹਨਤ ਨਾਲ ਪਾਲੀ ਫ਼ਸਲ ਮੰਡੀ ਵਿਚ ਰੁਲ ਰਹੀ ਹੈ, ਜਿਹੜੀ ਥੋੜ੍ਹੀ ਬਹੁਤੀ ਫ਼ਸਲ ਖ਼ਰੀਦ ਕੀਤੀ ਗਈ, ਉਸ ਲਈ ਬਰਦਾਨਾਂ ਨਹੀਂ ਹੈ।