MS Dhoni IPL 2025 ‘ਚ ਖੇਡਣਗੇ ਕਿ ਨਹੀਂ…, CSK ਦੇ CEO ਨੇ ਦਿੱਤਾ ਵੱਡਾ ਅਪਡੇਟ

ਨਈ ਦੁਨੀਆ –ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਸ਼ੰਸਕਾਂ ਲਈ ਇਹ ਇਕ ਭਾਵਨਾਤਮਕ ਸਵਾਲ ਹੈ ਕਿ ਕੀ ਮਹਿੰਦਰ ਸਿੰਘ ਧੋਨੀ ਆਈਪੀਐਲ 2025 ‘ਚ ਖੇਡਣਗੇ ਜਾਂ ਨਹੀਂ। CSK ਦੇ ਪ੍ਰਸ਼ੰਸਕ ਇਸ ਸਵਾਲ ਦੇ ਜਵਾਬ ਦੀ ਉਡੀਕ ਕਰ ਰਹੇ ਹਨ। CSK ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।ਕਾਸ਼ੀ ਵਿਸ਼ਵਨਾਥਨ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਧੋਨੀ CSK ਟੀਮ ਲਈ ਖੇਡਣ। ਇਸ ਸਭ ਉਨ੍ਹਾਂ ਦੀ ਹਾਂ ‘ਤੇ ਨਿਰਭਰ ਕਰਦਾ ਹੈ। ਅਸੀਂ ਇਸ ਬਾਰੇ ਉਨ੍ਹਾਂ ਦੀ ਪੁਸ਼ਟੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਪਰ ਅਜੇ ਤਕ ਉਨ੍ਹਾੰ ਨੇ ਇਸ ਬਾਰੇ ਕੁਝ ਦੱਸਿਆ ਨਹੀਂ ਹੈ।ਬੀਸੀਸੀਆਈ ਨੇ ਨਵੀਂ ਰਿਟੇਨਸ਼ਨ ਪਾਲਿਸੀ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸਾਰੀਆਂ ਟੀਮਾਂ ਦੇ ਮਾਲਕਾਂ ਨੂੰ ਕਿਹਾ ਸੀ ਕਿ 31 ਅਕਤੂਬਰ ਤਕ ਹਰ ਕਿਸੇ ਨੂੰ ਆਪਣੀ-ਆਪਣੀ ਰਿਟੇਨਸ਼ਨ ਸੂਚੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਗਲੇ ਹਫਤੇ ਤਕ ਮਹਿੰਦਰ ਸਿੰਘ ਧੋਨੀ ਬਾਰੇ ਸਪੱਸ਼ਟ ਹੋ ਜਾਵੇਗਾ ਕਿ ਉਹ ਆਈਪੀਐਲ 2025 ਵਿੱਚ ਸੀਐਸਕੇ ਲਈ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ ਜਾਂ ਨਹੀਂ।ਬੀਸੀਸੀਆਈ ਅਧਿਕਾਰੀਆਂ ਅਤੇ ਆਈਪੀਐਲ ਟੀਮ ਮਾਲਕਾਂ ਦੀ ਮੀਟਿੰਗ ‘ਚ ਇਹ ਅਫਵਾਹ ਉੱਡੀ ਸੀ ਕਿ ਸੀਐਸਕੇ ਨੇ ਅਨਕੈਪਡ ਪਲੇਅਰ ਰੂਲ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਬਾਅਦ ‘ਚ ਇਹ ਖੁਲਾਸਾ ਹੋਇਆ ਕਿ ਬੀਸੀਸੀਆਈ ਖੁਦ ਇਸ ਨਿਯਮ ਨੂੰ ਲਾਗੂ ਕਰਨ ਦੇ ਹੱਕ ‘ਚ ਸੀ। ਇਸ ਨਿਯਮ ਤਹਿਤ ਪਿਛਲੇ 5 ਸਾਲਾਂ ‘ਚ ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ ਵਾਲੇ ਖਿਡਾਰੀ ਨੂੰ ਅਨਕੈਪਡ ਲਿਸਟ ‘ਚ ਰੱਖਿਆ ਜਾਵੇਗਾ। ਐੱਮਐੱਸ ਧੋਨੀ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਅਨਕੈਪਡ ਖਿਡਾਰੀ ਦੇ ਤੌਰ ‘ਤੇ ਬਰਕਰਾਰ ਰੱਖਿਆ ਜਾਵੇਗਾ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਦੀ ਤਨਖਾਹ 12 ਕਰੋੜ ਤੋਂ ਘਟ ਕੇ 4 ਕਰੋੜ ਰੁਪਏ ਰਹਿ ਜਾਵੇਗੀ।