ਸੀਐੱਨਜੀ ਦੀ ਕੀਮਤ 4 ਤੋਂ 6 ਰੁਪਏ ਪ੍ਰਤੀ ਕਿਲੋ ਵਧਣ ਦੇ ਆਸਾਰ

ਨਵੀਂ ਦਿੱਲੀ: ਸਰਕਾਰ ਨੇ ਸ਼ਹਿਰੀ ਪ੍ਰਚੂਨ ਵਿਕਰੇਤਾਵਾਂ ਨੂੰ ਸਸਤੀ ਘਰੇਲੂ ਕੁਦਰਤੀ ਗੈਸ ਦੀ ਸਪਲਾਈ ਵਿੱਚ 20 ਫ਼ੀਸਦ ਤੱਕ ਦੀ ਕਟੌਤੀ ਕੀਤੀ ਹੈ। ਸੂਤਰਾਂ ਅਨੁਸਾਰ ਅਜਿਹੇ ’ਚ ਜੇ ਈਂਧਨ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਨਾ ਕੀਤੀ ਗਈ ਤਾਂ ਵਾਹਨਾਂ ਨੂੰ ਸਪਲਾਈ ਹੋਣ ਵਾਲੀ ਸੀਐੱਨਜੀ ਦੀ ਕੀਮਤ 4 ਤੋਂ 6 ਰੁਪਏ ਪ੍ਰਤੀ ਕਿਲੋ ਵਧ ਸਕਦੀ ਹੈ। ਉਤਪਾਦਨ ਸਾਲਾਨਾ ਪੰਜ ਫੀਸਦੀ ਘਟਣ ਕਰਕੇ ਸ਼ਹਿਰੀ ਗੈਸ ਰਿਟੇਲਰਾਂ ਨੂੰ ਸਪਲਾਈ ਵਿੱਚ ਕਟੌਤੀ ਕੀਤੀ ਗਈ ਹੈ।