ਮੁੰਬਈ-ਮਸ਼ਹੂਰ ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਆਪਣੇ ਜਨਮਦਿਨ ਮੌਕੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜਾਟ’ ਦਾ ਪੋੋਸਟਰ ਸਾਂਝਾ ਕੀਤਾ ਹੈ। ਗੋਪੀਚੰਦ ਮਲੀਨਨੀ ਦੁਆਰਾ ਨਿਰਦੇਸ਼ਤ ਅਤੇ ਮਿਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੁਆਰਾ ਨਿਰਮਿਤ ‘ਜਾਟ’ ਐਕਸ਼ਨ ਅਤੇ ਡਰਾਮਾ ਭਰਭੂਰ ਹੋਵੇਗੀ। ਪਹਿਲੀ ਝਲਕ ਦੇ ਪੋਸਟਰ ਵਿੱਚ ਦਿਓਲ ਨੂੰ ਇੱਕ ਕਮਾਂਡਿੰਗ ਅਤੇ ਤੀਬਰ ਪੋਜ਼ ਵਿੱਚ ਦਿਖਾਇਆ ਗਿਆ ਹੈ।
‘ਜਾਟ’ ਦੀ ਕਾਸਟ ਵਿੱਚ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਵੀ ਸ਼ਾਮਲ ਹਨ। ਇਸ ਦਾ ਸੰਗੀਤ ਪ੍ਰਸਿੱਧ ਥਮਨ ਐਸ ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂ ਕਿ ਰਿਸ਼ੀ ਪੰਜਾਬੀ ਨੇ ਸਿਨੇਮੈਟੋਗ੍ਰਾਫੀ ਦੀ ਜ਼ਿੰਮੇਵਾਰੀ ਸੰਭਾਲੀ ਹੈ।