ਇਜ਼ਰਾਈਲ ਵੱਲੋਂ ਕੁਝ ਹੀ ਘੰਟਿਆਂ ’ਚ ਕੀਤੇ ਹਮਲਿਆਂ ਵਿੱਚ ਗਾਜ਼ਾ ’ਚ 21 ਹਲਾਕ

ਯੇਰੂਸ਼ਲਮ- ਇਜ਼ਰਾਈਲ ਵੱਲੋਂ ਕੁਝ ਹੀ ਘੰਟਿਆਂ ਵਿੱਚ ਗਾਜ਼ਾ ਵਿੱਚ ਕੀਤੇ ਗਏ ਵੱਖ-ਵੱਖ ਹਮਲਿਆਂ ਵਿੱਚ 11  ਵਿਅਕਤੀਆਂ ਦੀ ਮੌਤ ਹੋ ਗਈ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੇ ਗਏ ਤਾਜ਼ਾ ਹਮਲੇ ’ਚ 11 ਵਿਅਕਤੀ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਕੀਤੇ ਗਏ ਇਕ ਹੋਰ ਹਮਲੇ ਵਿੱਚ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਸਨ। ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਸਵੇਰੇ ਗਾਜ਼ਾ ’ਚ ਇਕ ਘਰ ’ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਮਰਨ ਵਾਲੇ ਸਾਰੇ ਇੱਕ ਹੀ ਪਰਿਵਾਰ ਤੋਂ ਸਨ।