ਸੁਨੀਲ ਜਾਖ਼ੜ ਨੂੰ ਭਰੋਸਾ ਦਿੰਦੀ ਨਜ਼ਰ ਆਈ ਭਾਜਪਾ

ਚੰਡੀਗੜ੍ਹ-ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਦੀ ਜਿੰਮੇਦਾਰੀ ਤੋਂ ਮੁਕਤ ਕਰਨ ਦੀ ਪੇਸ਼ਕਸ਼ ਕਰਨ ਵਾਲੇ ਸੁਨੀਲ ਜਾਖੜ ‘ਤੇ ਭਾਰਤੀ ਜਨਤਾ ਪਾਰਟੀ ਪੂਰਾ ਭਰੋਸਾ ਕਰਦੀ ਨਜ਼ਰ ਆਈ। ਕਈ ਦਿਨਾਂ ਤੋਂ ਰਾਜਨੀਤੀ ਤੋਂ ਦੂਰੀ ਰੱਖਣ ਵਾਲੇ ਜਾਖੜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਚੰਡੀਗੜ੍ਹ ਏਅਰਪੋਰਟ ਪਹੁੰਚੇ। ਪ੍ਰਧਾਨ ਮੰਤਰੀ ਨੇ ਵੀ ਜਾਖੜ ਦਾ ਹੱਥ ਫੜ੍ਹ ਕੇ ਉਨ੍ਹਾਂ ਨਾਲ ਦੋ ਮਿੰਟ ਗੱਲ ਕੀਤੀ। ਇਹੀ ਨਹੀਂ, ਐੱਨਡੀਏ ਦੀ ਬੈਠਕ ਵਿਚ ਸ਼ਾਮਿਲ ਹੋਣ ਲਈ ਆਏ ਮੁੱਖ ਮੰਤਰੀਆਂ ਤੇ ਉੱਪ ਮੁੱਖ ਮੰਤਰੀਆਂ ਦਾ ਸਵਾਗਤ ਵੀ ਜਾਖੜ ਨੇ ਕੀਤਾ। ਪ੍ਰਧਾਨ ਮੰਤਰੀ ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਆਏ ਸਨ।ਭਾਜਪਾ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਅਹਿਮ ਭੂਮਿਕਾ ਵਿਚ ਪੇਸ਼ ਕੀਤਾ। ਪਹਿਲਾਂ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਮੁੱਖ ਮੰਤਰੀਆਂ ਤੇ ਉੱਪ ਮੁੱਖਮੰਤੀਆਂ ਦਾ ਪੰਜਾਬ ਭਾਜਪਾ ਵੱਲੋਂ ਸਵਾਗਤ ਕੀਤਾ। ਅਹਿਮ ਗੱਲ ਹੈ ਕਿ ਜਾਖੜ ਕੇਂਦਰ ਵਿਚ ਮੰਤਰੀ ਬਣਾਉਣ ਲਈ ਉਨ੍ਹਾਂ ਦੇ ਨਾਂ ‘ਤੇ ਵਿਚਾਰ ਵੀ ਨਹੀਂ ਕਰਨ ਤੇ ਪੰਜਾਬ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਾਰਟੀ ਦੇ ਸਪਸ਼ਟ ਨਜ਼ਰੀਏ ਕਰਕੇ ਨਾਰਾਜ਼ ਚੱਲ ਰਹੇ ਹਨ।