ਚੰਡੀਗੜ੍ਹ – ਮੋਹਾਲੀ ਦੇ ਸਾਬਕਾ ਐੱਸਐੱਸਪੀ ਸੰਦੀਪ ਗਰਗ ਦੇ ਕਾਰਜਕਾਲ ਵਿਚ ਸਪੈਸ਼ਲ ਆਪਰੇਸ਼ਨ ਸੈੱਲ ਦੇ ਸਾਬਕਾ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਸੈਕਟਰ – 91 ਮੋਹਾਲੀ ਨਿਵਾਸੀ ਬਲਜਿੰਦ ਸਿੰਘ ਦੀ ਸ਼ਿਕਾਇਤ ‘ਤੇ ਭ੍ਰਿਸ਼ਾਟਾਚਾਰ ਰੋਧਕ ਕਾਨੂੰਨ ਦੀ ਧਾਰਾ 13-ਬੀ ਤੇ ਅਧਿਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੂਬੇ ਦੇ ਵਕੀਲ ਨੇ ਬੁੱਧਵਾਰ ਨੂੰ ਦੱਸਿਆ ਕਿ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਸਟੇਟ ਕ੍ਰਾਈਮ ਸੈੱਲ ਦੇ ਫੇਜ਼-5 ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਨੂੰ ਸੀਲਬੰਦ ਲਿਫਾਫੇ ਵਿਚ ਜੱਜ ਨੂੰ ਸੌਂਪ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਜਸਜਿਸ ਗੁਰਬੀਰ ਸਿੰਘ ਦਾ ਤਾਜ਼ਾ ਹੁਕਮ ਹਾਈਕੋਰਟ ਦੀ ਵੈਬਸਾਈਟ ‘ਤੇ ਚਾੜ੍ਹਿਆ ਨਹੀਂ ਗਿਆ ਸੀ।ਬਲਜਿੰਦਰ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਨੇ ਅਦਾਲਤ ਨੂੰ ਦੱਸਿਆ ਕਿ ਡੀਐੱਸਪੀ ਗੁਰਸ਼ੇਰ ਪਟੀਸ਼ਨਕਰਤਾ ਦੇ ਦਸਤਖਤਾਂ ਦੀ ਗਲਤ ਵਰਤੋਂ ਕਰ ਰਹੇ ਸੀ, ਕਿਉਂਕਿ ਦੋਵੇਂ ਕਾਫੀ ਸਮੇਂ ਤੋਂ ਦੋਸਤ ਸਨ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕਾਗਜ਼ਾਂ ਦੀ ਵਰਤੋਂ ਕਿਸੇ ਗੈਰਕਾਨੂੰਨੀ ਕੰਮ ਲਈ ਨਹੀਂ ਕੀਤਾ ਜਾਵੇਗਾ ਪਰ ਇਨ੍ਹਾਂ ਦੀ ਵਰਤੋਂ ਗੈਰਨੂੰਨੀ ਟੀਚਿਆਂ ਲਈ ਕੀਤੀ ਗਈ।ਡੀਐੱਸਪੀ ਗੁਰਸ਼ੇਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿਚ ਵੀ ਐੱਸਆਈਟੀ ਨੇ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਨੇ 10 ਦਿਨਾਂ ਅੰਦਰ ਕਾਰਵਾਈ ਦੀ ਅੰਡਰਟੇਕਿੰਗ ਹਾਈਕੋਰਟ ਵਿਚ ਦਿੱਤੀ ਹੈ ਤੇ ਹਾਈਕੋਰਟ ਨੂੰ ਦੱਸਿਆ ਸੀ ਕਿ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਉਕਤ ਮਾਮਲੇ ਵਿਚ ਦੋਸ਼ੀ ਮੰਨਿਆ ਗਿਆ ਹੈ, ਉਨ੍ਹਾਂ ਨੂੰ ਪਬਲਿਕ ਡੀਲਿੰਗ ਤੋਂ ਹਟਾ ਦਿੱਤਾ ਗਿਆ ਹੈ।
ਤੀਸਰਾ ਮਾਮਲਾ ਮੋਹਾਲੀ ਦੀ ਵਧੀਕ ਸੈਸ਼ਨ ਜੱਜ ਵੱਲੋਂ ਇਮੀਗ੍ਰੇਸ਼ਨ ਰੈਕਟ ਵਿਚ ਕੀਤੀ ਗਈ ਪ੍ਰਤੀਕੂਲ ਟਿੱਪਣੀ ਦੇ ਇਲਾਵਾ ਗੈਂਗਸਟਰ ਲੱਕੀ ਪਟਿਆਲ ਨਾਲ ਸਬੰਧਿਤ ਹੈ। ਮਾਮਲੇ ਦੀ ਜਾਂਚ ਰੋਪੜ ਰੇਂਜ ਦੀ ਡੀਆਈਜੀ ਨੀਲਾਂਬਰੀ ਜਗਦਲੇ ਦੀ ਦੇਖਰੇਖ ਵਿਚ ਕੀਤੀ ਗਈ ਸੀ, ਜਿਸਦੀ ਰਿਪੋਰਟ ਹਾਈਕੋਰਟ ਵਿਚ ਦਾਖਲ ਕੀਤੀ ਗਈ ਹੈ•।ਬੁੱਧਵਾਰ ਨੂੰ ਰਿਪੋਰਟ ਦਾਖਲ ਕਰਦਿਆਂ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ।• ਐੱਫਆਈਆਰ ਵਿਚ ਦਰਜ ਹੈ ਕਿ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦਾ ਪੀਏ ਤੇ ਹੋਰ ਸਟਾਫ ਕਰੋੜਾਂ ਦੀ ਉਗਰਾਹੀ ਵਿਚ ਸ਼ਾਮਿਲ ਮਿਲੇ ਹਨ, ਜਿਸਦੀ ਜਾਂਚ ਕੀਤੀ ਜਾਵੇਗੀ।
ਐੱਫਆਈਆਰ ਵਿਚ ਦਰਜ ਹੈ ਕਿ ਗੁਰਸ਼ੇਰ ਸਿੰਘ ਸੰਧੂ ਨੇ ਪਟੀਸ਼ਨਕਰਤਾ ਦਾ ਗੈਰਕਾਨੂੰਨੀ ਇਸਤੇਮਾਲ ਕਰਕੇ ਆਪਣੀ ਭੈਣ ਦੇ ਨਾਂ ਉਸਦੀ ਕਰੋੜਾਂ ਰੁਪਏ ਦੀ ਜਾਇਦਾਦ ਆਪਣੀ ਸਕੀ ਭੈਣ ਦੇ ਨਾਂ ਕਰਵਾਈ ਸੀ।
ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਡੀਐੱਸਪੀ ਨੇ ਆਮ ਲੋਕਾਂ ਦੇ ਨਾਲ ਨਾਲ ਬਿਲਡਰਾਂ ਦੀ ਜਾਇਦਾਦ ਹੜੱਪੜ ਲਈ ਕਾਗਜ਼ਾਂ ਦੀ ਦੁਰਵਰਤੋਂ ਕੀਤੀ। ਪਟੀਸ਼ਨਕਰਤਾ ਨੂੰ ਨਵੰਬਰ 2023 ਵਿਚ ਸੱਚ ਪਤਾ ਲੱਗਿਆ, ਜਦੋਂ ਉਸ ਨੇ ਸ਼ਾਨੋ ਦੇਵੀ ਬਨਾਮ ਰਾਜੀਵ ਕੁਮਾਰ ਮਾਮਲੇ ਵਿਚ ਇਕ ਅਦਾਲਤੀ ਸੰਮਨ ਹਾਸਲ ਕੀਤਾ। ਰਾਜੀਵ ਜਾਇਦਾਦ ਦੇ ਮਾਲਿਕ ਸਨ, ਪਰ ਉਨ੍ਹਾਂ ਕੋਲ ਕਬਜਾ ਨਹੀਂ ਸੀ ਤੇ ਉਸ ਨੇ ਡੀਐੱਸਪੀ ਨਾਲ ਮਿਲ ਕੇ ਮਿਲੀਭੁਗਤ ਕੀਤੀ ਸੀ। ਸ਼ਾਨੋ ਦੇਵੀ ਦੇ ਖਿਲਾਫ ਵੱਡੀ ਰਕਮ ਹੜੱਪਣ ਲਈ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਸੀ।