ਫ਼ਾਜ਼ਿਲਕਾ – BSF ਨੇ ਦੁਸ਼ਮਣ ਦੇਸ਼ ਬੈਠੇ ਦਹਿਸ਼ਤਗਰਦਾ ਦੀ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਇਕ ਵਾਰੀ ਮੁੜ ਬੇਨਕਾਬ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਅਬੋਹਰ ਸੈਕਟਰ ‘ਚ ਆਉਂਦੀ 160 ਬਟਾਲੀਅਨ ਵੱਲੋਂ ਸਰਹੱਦ ਨੇੜਿਓਂ ਐਸਪਲੋਸਿਵ ਬਰਾਮਦ ਕੀਤਾ। ਆਰ ਡੀ ਐਕ੍ਸ ਤੋਂ ਭਰੀ ਇਸ ਖੇਪ ਵਿੱਚ ਬੰਬ ਦੀਆਂ ਬੈਟਰੀਆਂ ਅਤੇ ਟਾਈਮਰ ਵੀ ਹਨ। ਬੰਬ ਜਦੋਂ ਬੀਐਸਐਫ ਨੂੰ ਮਿਲਿਆ ਤਾਂ ਉਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟਸ ਸਪੈਸ਼ਲ ਸੇਲ ਨੂੰ ਸੌੰਪ ਦਿੱਤਾ ਗਿਆ।ਜਾਣਕਾਰੀ ਦਿੰਦੇ ਸਟੇਟਸ ਸਪੈਸ਼ਲ ਸੇਲ ਦੇ ਅਧਿਕਾਰੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸਦੀ ਜਾਣਕਾਰੀ ਬੀਐਸਐਫ ਨੂੰ ਮਿਲੀ ਤਾਂ ਬੀਐਸਐਫ ਨੇ ਜਦੋਂ ਇਲਾਕੇ ਦੀ ਛਾਣਬੀਣ ਕੀਤੀ ਤਾਂ ਸਰਹੱਦ ਨੇੜਿਓਂ ਆਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ।ਜੋ ਇੱਕ ਟੀਨ ਦੇ ਡਿਬੇ ‘ਚ ਮਿਲਿਆ ਹੈ। ਜੋ ਕਿ ਲਗਪਗ ਇੱਕ ਕਿੱਲੇ ਆਰਡੀਐਕਸ ਨਾਲ ਭਰਿਆ ਹੈ। ਜਿਸ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਬੀਐਸਐਫ ਵਲੋਂ ਬਰਾਮਦਗੀ ਤੋਂ ਬਾਅਦ ਆਰਡੀਐਕਸ ਦੇ ਟੀਨ ਨੂੰ ਫਾਜ਼ਿਲਕਾ ਸਟੇਟਸ ਸਪੇਸ਼ਲ ਸੈਲ ਥਾਨੇ ਨੂੰ ਸੌੰਪ ਦਿੱਤਾ ਗਿਆ।ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਆਖਿਰਕਾਰ ਇਹ ਬੰਬ ਪਾਕਿਸਤਾਨ ਨੇ ਭਾਰਤ ਨੂੰ ਕਿਉਂ ਭੇਜਿਆ ਸੀ।
Related Posts
‘ਆਪ’ ਨੇ ਕੇਜਰੀਵਾਲ ਲਈ ਦਿੱਲੀ ’ਚ ਸਰਕਾਰੀ ਰਿਹਾਇਸ਼ ਮੰਗੀ
- Editor Universe Plus News
- September 20, 2024
- 0
ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਦਿੱਲੀ ਦੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ […]
ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵੱਲੋਂ ਵਡੋਦਰਾ ਵਿੱਚ ਰੋਡ ਸ਼ੋਅ
- Editor Universe Plus News
- October 28, 2024
- 0
ਵਡੋਦਰਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਸੋਮਵਾਰ ਨੂੰ ਵਡੋਦਰਾ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ, ਉਹ ਟਾਟਾ ਐਡਵਾਂਸਡ […]
ਐੱਸਕੇਐੱਮ ਵੱਲੋਂ ਹਰਿਆਣਾ ਚੋਣਾਂ ’ਚ ਭਾਜਪਾ ਦਾ ਵਿਰੋਧ ਕਰਨ ਦਾ ਸੱਦਾ
- Editor Universe Plus News
- September 18, 2024
- 0
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਕੌਮੀ ਤਾਲਮੇਲ ਕਮੇਟੀ ਦੀ ਮੀਟਿੰਗ ਅੱਜ ਇੱਥੇ ਕਿਸਾਨ ਭਵਨ ਵਿੱਚ ਹੋਈ। ਜੋਗਿੰਦਰ ਸਿੰਘ ਉਗਰਾਹਾਂ, ਪੁਰਸ਼ੋਤਮ ਸ਼ਰਮਾ, ਸਤਿਆਵਾਨ, ਰਮਿੰਦਰ ਸਿੰਘ ਪਟਿਆਲਾ […]