ਨਵੀਂ ਦਿੱਲੀ- ਪਰਾਗ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਲੇਜ਼ਰ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਭਾਰਤੀ ਅਦਾਕਾਰਾ ਪ੍ਰਿਅੰਕਾ ਚੌਪੜਾ ਦੇ ਪਤੀ ਅਤੇ ਮਸ਼ਹੂਰ ਸਿੰਗਰ ਨਿਕ ਜੋਨਸ(Nick Jonas) ਸਟੇਜ ਤੋਂ ਭੱਜਦੇ ਨਜ਼ਰ ਆਰ ਰਹੇ ਹਨ, ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ । ‘ਐਕਸ’ ਅਤੇ ‘ਇੰਸਟਾਗ੍ਰਾਮ’ ਵਰਗੇ ਪਲੇਟਫਾਰਮਾਂ ’ਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸਮਾਰੋਹ ਤੋਂ ਜੋਨਸ(Nick Jonas) ਦੀ ਸੁਰੱਖਿਆ ਖਤਰੇ ਵਾਲੀ ਘਟਨਾ ਦੇ ਵੀਡੀਓ ਪੋਸਟ ਕੀਤੇ। ਇਹ ਸਮਾਰੋਹ ਮੰਗਲਵਾਰ ਨੂੰ ਚੈੱਕ ਗਣਰਾਜ ਦੀ ਰਾਜਧਾਨੀ ਦੇ ਓ 2 ਅਰੇਨਾ ਵਿਖੇ ਆਯੋਜਿਤ ਕੀਤਾ ਗਿਆ ਸੀ।ਇਕ ਯੂਜ਼ਰ ਵੱਲੋਂ ‘ਇੰਸਟਾਗ੍ਰਾਮ’ ’ਤੇ ਪੋਸਟ ਕੀਤੇ ਗਏ ਵੀਡੀਓ ’ਚੋਂ ਇਕ ’ਚ ਨਿਕ ਜੋਨਸ (Nick Jonas) ਨੂੰ ਸਟੇਜ ’ਤੇ ਖੜ੍ਹਾ ਦਿਖਾਇਆ ਗਿਆ, ਜਦੋਂ ਲੇਜ਼ਰ ਨੇ ਉਸ ’ਤੇ ਨਿਸ਼ਾਨਾ ਲਗਾਇਆ ਤਾਂ ਸਟੇਜ ਤੋਂ ਭੱਜਣ ਅਤੇ ਅਖਾੜੇ ਤੋਂ ਬਾਹਰ ਜਾਣ ਦੇ ਇਸ਼ਾਰੇ ਨਾਲ ਆਪਣੀ ਸੁਰੱਖਿਆ ਨੂੰ ਅਲਰਟ ਕਰਦੇ ਦੇਖਿਆ ਗਿਆ। ਹਾਲਾਂਕਿ, ਉਸਦੇ ਭਰਾ ਜੋਅ ਅਤੇ ਕੇਵਿਨ ਸਟੇਜ ’ਤੇ ਰਹੇ। ਪੋਸਟ ’ਤੇ ਕੈਪਸ਼ਨ ਦੇ ਅਨੁਸਾਰ, ਸੁਰੱਖਿਆ ਕਰਮਚਾਰੀਆਂ ਨੇ ਨਿਕ ‘ਤੇ ਲੇਜ਼ਰ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਹਟਾ ਦਿੱਤਾ। ਬਾਅਦ ਵਿੱਚ ਸ਼ੋਅ ਦੁਬਾਰਾ ਸ਼ੁਰੂ ਹੋਇਆ।
Related Posts
ਸਲਮਾਨ ਖਾਨ ਤੋਂ ਬਾਅਦ ਗਾਇਕਾ ਨੇਹਾ ਕੱਕੜ ਤੇ ਉਸਦੇ ਪਤੀ ਨੂੰ ਮਿਲੀ ਧਮਕੀ
- Editor Universe Plus News
- October 17, 2024
- 0
ਨਵੀਂ ਦਿੱਲੀ – ਇਨ੍ਹੀਂ ਦਿਨੀਂ ਬਾਲੀਵੁੱਡ ਲਾਰੈਂਸ ਬਿਸ਼ਨੋਈ ਗੈਂਗਸਟਰ ਦੇ ਨਿਸ਼ਾਨੇ ‘ਤੇ ਹੈ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਖੁੱਲ੍ਹੇਆਮ ਧਮਕੀਆਂ ਦੇਣੀਆਂ ਸ਼ੁਰੂ […]
ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰੇਗਾ ਸਲਮਾਨ
- Editor Universe Plus News
- October 28, 2024
- 0
ਮੁੰਬਈ- ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰਨ ਲਈ ਤਿਆਰ ਹੈ। ਉਸ ਨੇ […]
ਬਿੱਗ ਬੌਸ ਇਸ ਮੁਕਾਬਲੇਬਾਜ਼ ਦੇ ਖਿਲਾਫ਼ ਮੈਬਰਾਂ ਨੇ ਦਿਖਾਈ ਨਫ਼ਰਤ
- Editor Universe Plus News
- October 9, 2024
- 0
ਨਵੀਂ ਦਿੱਲੀ – ਬਿੱਗ ਬੌਸ ਦਾ 18ਵਾਂ ਸੀਜ਼ਨ ਟੈਲੀਵਿਜ਼ਨ ‘ਤੇ ਸ਼ੁਰੂ ਹੋ ਗਿਆ ਹੈ। ਸਲਮਾਨ ਖ਼ਾਨ ਦੇ ਵਿਵਾਦਿਤ ਸ਼ੋਅ ‘ਚ ਇਸ ਵਾਰ 16 ਨਹੀਂ 18 […]