ਬੰਬ ਦੀ ਧਮਕੀ ਤੋਂ ਬਾਅਦ ਦਿੱਲੀ ਜਾ ਰਿਹਾ ਇੰਡੀਗੋ ਦਾ ਜਹਾਜ਼ ਅਹਿਮਦਾਬਾਦ ਉਤਾਰਿਆ

ਅਹਿਮਦਾਬਾਦ- ਮੁੰਬਈ ਤੋਂ ਦਿੱਲੀ ਜਾਣ ਵਾਲੇ ਇੰਡੀਗੋ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਰਸਤਾ ਬਦਲ ਕੇ ਅਹਿਮਦਾਬਾਦ ਭੇਜਿਆ ਗਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ ਦੋਰਾਨ ਜਹਾਜ਼ ਵਿਚੋਂ ਅਜਿਹਾ ਕੁੱਝ ਵੀ ਨਹੀਂ ਮਿਲਿਆ ਅਤੇ ਬੰਬ ਹੋਣ ਦੀ ਸੂਚਨਾ ਗਲਤ ਸਾਬਿਤ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਇਕ ਅਗਿਆਤ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਜਹਾਜ਼ ’ਚ ਬੰਬ ਹੋਣ ਬਾਰੇ ਦਾਅਵਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ 200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। ਜਹਾਜ਼ ਸੁਰੱਖਿਆ ਕਰਮੀਆਂ ਦੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਬੁੱਧਵਾਰ ਸਵੇਰ ਕਰੀਬ 8 ਵਜੇ ਦਿੱਲੀ ਲਈ ਰਵਾਨਾ ਹੋਇਆ