ਨਵੀਂ ਦਿੱਲੀ-ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਗਰੁੱਪ ਅਗਲੇ ਪੰਜ ਸਾਲਾਂ ਵਿੱਚ ਸੈਮੀਕੰਡਕਟਰ, ਇਲੈਕਟ੍ਰਿਕ ਵਾਹਨ, ਬੈਟਰੀਆਂ ਅਤੇ ਇਸ ਨਾਲ ਸਬੰਧਤ ਉਦਯੋਗਾਂ ਵਿੱਚ ਪੰਜ ਲੱਖ ਨੌਕਰੀਆਂ ਪੈਦਾ ਕਰੇਗਾ। ਇੱਥੇ ਇੰਡੀਅਨ ਫਾਊਂਡੇਸ਼ਨ ਫਾਰ ਕੁਆਲਿਟੀ ਮੈਨੇਜਮੈਂਟ (ਆਈਐੱਫਕਿਊਐੱਮ) ਵੱਲੋਂ ਕਰਵਾਏ ਗਏ ਸੈਮੀਨਾਰ ’ਚ ਸੰਬੋਧਨ ਕਰਦਿਆਂ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਜੇ ਦੇਸ਼ ਉਤਪਾਦਨ ਖੇਤਰ ਵਿੱਚ ਨੌਕਰੀਆਂ ਪੈਦਾ ਨਹੀਂ ਕਰਦਾ ਤਾਂ ਭਾਰਤ ਵਿਕਸਿਤ ਦੇਸ਼ ਬਣਨ ਦਾ ਟੀਚਾ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘ਸਾਡੇ (ਟਾਟਾ ਗਰੁੱਪ) ਸੈਮੀਕੰਡਕਟਰਾਂ, ਇਲੈਕਟ੍ਰਿਕ ਵਾਹਨਾਂ, ਬੈਟਰੀਆਂ ਅਤੇ ਇਨ੍ਹਾਂ ਨਾਲ ਸਬੰਧਿਤ ਉਦਯੋਗਾਂ ਵਿੱਚ ਨਿਵੇਸ਼ ਤੋਂ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੇ ਪੰਜ ਸਾਲਾਂ ਵਿੱਚ ਉਤਪਾਦਨ ਖੇਤਰ ’ਚ ਪੰਜ ਲੱਖ ਨੌਕਰੀਆਂ ਪੈਦਾ ਕਰ ਸਕਦੇ ਹਾਂ।
Related Posts
ਆਤਿਸ਼ੀ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ
- Editor Universe Plus News
- September 27, 2024
- 0
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਮੁੱਖ ਮੰਤਰੀ ਆਤਿਸ਼ੀ ਨੂੰ ‘ਜ਼ੈੱਡ’ ਸੁਰੱਖਿਆ ਮੁਹੱਈਆ ਕੀਤੀ ਹੈ। ਮੁੱਖ ਮੰਤਰੀ ਦੇ ਕਾਫਲੇ ਵਿੱਚ ਪਾਇਲਟ ਸਮੇਤ ਸੁਰੱਖਿਆ ਕਵਰ […]
ਸਿਆਚਿਨ ਤੇ ਗਲਵਾਨ ਜੰਗੀ ਮੈਦਾਨਾਂ ’ਚ ਜਾ ਸਕਣਗੇ ਸੈਲਾਨੀ: ਫੌਜ ਮੁਖੀ
- Editor Universe Plus News
- November 28, 2024
- 0
ਪੁਣੇ-ਚੀਫ ਆਫ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਭਾਰਤੀ ਫੌਜ ਨੇ ਸੈਲਾਨੀਆਂ ਨੂੰ ਸਿਆਚਿਨ ਗਲੇਸ਼ੀਅਰ ਕਾਰਗਿਲ ਅਤੇ ਗਲਵਾਨ ਘਾਟੀ ਦੀਆਂ ਬਰਫੀਲੀਆਂ ਚੋਟੀਆਂ […]
ਭਾਜਪਾ ਕੋਈ ‘ਹੱਥਕੰਡਾ’ ਨਾ ਅਪਣਾਏ, ਐੱਨਸੀ-ਕਾਂਗਰਸ ਗੱਠਜੋੜ ਨੂੰ ਜਿੱਤ ਦੀ ਆਸ, ਬਾਕੀ ਸਭ ਅੱਲ੍ਹਾ ਦੇ ਹੱਥ: ਉਮਰ ਅਬਦੁੱਲਾ
- Editor Universe Plus News
- October 8, 2024
- 0
ਸ੍ਰੀਨਗਰ-ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਦੇ ਨਤੀਜਿਆਂ ’ਚ ਸ਼ੁਰੂਆਤੀ ਰੁਝਾਨਾਂ ਵਿਚ ਐੱਨਸੀ-ਕਾਂਗਰਸ ਗੱਠਜੋੜ ਨੂੰ ਮਿਲੀ ਮਜ਼ਬੂਤ ਬੜ੍ਹਤ ਮਗਰੋਂ […]