ਪਟਿਆਲਾ- ਪੰਚਾਇਤੀ ਚੋਣ ਦੌਰਾਨ ਜਿੱਥੇ ਪੋਲਿੰਗ ਬੂਥਾਂ ਦੇ ਬਾਹਰ ਵੋਟਾਂ ਪਾਉਣ ਵਾਲੇ ਨੇ ਕਤਾਰਾਂ ਲੱਗਦੀਆਂ ਰਹੀਆਂ ਉੱਥੇ ਹੀ ਖੇਤਾਂ ਵਿੱਚ ਪਰਾਲੀ ਵੀ ਸੜਦੀ ਰਹੀ ਹੈ। ਮੰਗਲਵਾਰ ਨੂੰ ਸੂਬੇ ਭਰ ਵਿੱਚ 173 ਥਾਈ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ। ਪ੍ਰਾਪਤ ਅੰਕੜਿਆ ਅਨੁਸਾਰ ਤਰ੍ਹਾਂ ਤਾਰਨ ਵਿੱਚ ਸਭ ਤੋਂ ਵੱਧ 42 ਅੰਮ੍ਰਿਤਸਰ ਤੇ ਪਟਿਆਲਾ ਵਿੱਚ 36-36, ਸੰਗਰੂਰ 17, ਲੁਧਿਆਣਾ ਤੇ ਫਿਰੋਜ਼ਪੁਰ 08-08, ਫ਼ਤਹਿਗੜ੍ਹ ਸਾਹਿਬ 6, ਕਪੂਰਥਲਾ ਤੇ ਗੁਰਦਾਸਪੁਰ 05-05, ਐੱਸ ਏ ਐੱਸ ਨਗਰ 04, ਮਲੇਰਕੋਟਲਾ 03, ਬਠਿੰਡਾ, ਫਾਜ਼ਿਲਕਾ ਤੇ ਮਾਨਸਾ ਵਿੱਚ 01-01 ਥਾਈਂ ਪਰਾਲੀ ਸੜਨ ਦਾ ਮਾਮਲਾ ਰਿਪੋਰਟ ਹੋਇਆ ਹੈ।15 ਸਤੰਬਰ ਤੋਂ 15 ਅਕਤੂਬਰ ਇਕ ਮਹੀਨੇ ਦੌਰਾਨ ਇਸ ਸਾਲ 1113 ਜਗ੍ਹਾ ਪਰਾਲੀ ਸੜੀ ਹੈ, ਜਦੋਂਕਿ ਪਿਛਲੇ ਸਾਲ ਇਸ ਇਕ ਮਹੀਨੇ ਦੌਰਾਨ 1388 ਮਾਮਲੇ ਰਿਪੋਰਟ ਹੋਏ ਸਨ। ਇਸ ਸਾਲ ਹੁਣ ਤੱਕ ਅੰਮ੍ਰਿਤਸਰ ਚ 375, ਤਰਨ ਤਾਰਨ 226, ਪਟਿਆਲਾ ਚ 132, ਬਰਨਾਲਾ 06, ਬਠਿੰਡਾ 04, ਫ਼ਤਹਿਗੜ੍ਹ ਸਾਹਿਬ 20, ਫਰੀਦਕੋਟ 02, ਫਾਜ਼ਿਲਕਾ 06, ਫਿਰੋਜ਼ਪੁਰ 53, ਗੁਰਦਾਸਪੁਰ 33, ਜਲੰਧਰ 11, ਕਪੂਰਥਲਾ 54, ਲੁਧਿਆਣਾ 22, ਮਾਨਸਾ 18, ਮੋਗਾ 05, ਮੁਕਤਸਰ 01, ਐੱਸ ਬੀ ਐੱਸ ਨਗਰ 03, ਰੂਪ ਨਗਰ 02, ਐੱਸਏਐੱਸ ਨਗਰ 26, ਸੰਗਰੂਰ 94, ਮਲੇਰ ਕੋਟਲਾ ਚ 20 ਥਾਈਂ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ।ਸੰਗਰੂਰ, ਤਰਨ ਤਾਰਨ ਤੇ ਗੁਰਦਾਸਪੁਰ ਫਿਰੋਜ਼ਪੁਰ ਜ਼ਿਲੇ ਵਿਚ ਪਿਛਲੇ ਸਾਲ ਨਾਲੋਂ ਵੱਧ ਪਰਾਲੀ ਸਾੜੀ ਜਾ ਰਹੀ ਹੈ। ਪਿਛਲੇ ਸਾਲ ਇਕ ਮਹੀਨੇ ਦੌਰਾਨ ਫਿਰੋਜ਼ਪੁਰ ਚ 47 ਮਾਮਲੇ ਰਿਪੋਰਟ ਹੋਏ ਸਨ ਜੋਕਿ ਇਸ ਸਾਲ ਹੁਣ ਤਕ 53 ਹੋ ਚੁੱਕੇ ਹਨ। ਗੁਰਦਸਪੁਰ ਚ ਪਿਛਲੇ ਸਾਲ 11 ਅਤੇ ਇਸ ਸਾਲ ਹੁਣ ਤੱਕ 33 ਹਨ। ਸੰਗਰੂਰ ਵਿੱਚ ਪਿਛਲੇ ਸਾਲ ਇਸ ਇਕ ਮਹੀਨੇ ਦੌਰਾਨ 78 ਮਾਮਲੇ ਸਨ ਜੋਕਿ ਇਸ ਸਾਲ 94 ਤੱਕ ਪੁੱਜ ਗਏ ਹਨ। ਤਰਨ ਤਾਰਨ ਵਿਚ ਪਿਛਲੇ ਵਰ੍ਹੇ 15 ਸਤੰਬਰ ਤੋਂ 15 ਅਕਤੂਬਰ ਤੱਕ 192 ਮਾਮਲੇ ਸਨ ਜੋਕਿ ਸੀ ਸਾਲ 226 ਤੱਕ ਪੁੱਜ ਚੁੱਕੇ ਹਨ।
ਪੰਚਾਇਤੀ ਚੋਣ ਦੌਰਾਨ ਪਰਾਲੀ ਦੀ ਅੱਗ ਨੇ ਫੜਿਆ ਜ਼ੋਰ
![](https://universeplusnews.com/wp-content/uploads/2024/10/15_10_2024-parali_demo_emage_23814814_9415143.webp)