ਅਦਾਕਾਰਾ ਨੇ ਭਾਜਪਾ ਨੇਤਾ ’ਤੇ ਜਿਨਸੀ ਸ਼ੋਸ਼ਣ ਦਾ ਲਾਇਆ ਦੋਸ਼

ਸਹਾਰਨਪੁਰ –ਬਾਲੀਵੁੱਡ ਦੀ ਇਕ ਅਦਾਕਾਰਾ ਨੇ ਭਾਜਪਾ ਨੇ ਮਹਾਨਗਰ ਪ੍ਰਧਾਨ ਪੁਨੀਤ ਤਿਆਗੀ ’ਤੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਦੋਸ਼ ਲਾਏ ਹਨ। ਇੰਟਰਨੈੱਟ ਮੀਡੀਆ ’ਤੇ ਅਪਲੋਡ ਕੀਤੀ ਵੀਡੀਓ ਦੇ ਰਾਹੀਂ ਅਦਾਕਾਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਪਾਰਟੀ ਦੇ ਸੂਬਾ ਪ੍ਰਧਾਨ ਭੁਪੇਂਦਰ ਚੌਧਰੀ ਤੋਂ ਪੁਨੀਤ ਨੂੰ ਪਾਰਟੀ ’ਚੋਂ ਕੱਢਣ ਤੇ ਸਖ਼ਤ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ। ਅਦਾਕਾਰਾ ਦਾ ਜਨਮ ਨਾਸਿਕ ’ਚ ਹੋਇਆ ਤੇ ਉਹ ਮੁੰਬਈ ’ਚ ਰਹਿੰਦੀ ਹੈ। ਵਿਆਹ ਗੁਜਰਾਤ ’ਚ ਹੋਇਆ ਸੀ।ਬਾਲੀਵੁੱਡ ’ਚ ਕਰੀਬ 20 ਸਾਲਾਂ ’ਚ 250 ਤੋਂ ਵੱਧ ਫਿਲਮਾਂ ’ਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਨੇ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ। ਪਤੀ ਤੋਂ ਤਲਾਕ ਤੋਂ ਬਾਅਦ ਇਕਲੌਤੇ ਪੁੱਤਰ ਦੀ ਪਰਵਰਿਸ਼ ਕਰ ਰਹੀ ਅਦਾਕਾਰਾ ਦਾ ਦੋਸ਼ ਹੈ ਕਿ ਪੁਨੀਤ ਨੇ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਉਸਦੇ ਪੁੱਤਰ ਨਾਲ ਪਿਆਰ ਪ੍ਰਗਟਾਉਂਦੇ ਹੋਏ ਉਸਨੂੰ ਫੁੱਲ ਭੇਜ ਕੇ ਵਰਗਲਾ ਲਿਆ। ਇਸ ਤੋਂ ਬਾਅਦ ਉਸਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਪੁਨੀਤ ਦੇ ਕਈ ਹੋਰਨਾਂ ਔਰਤਾਂ ਨਾਲ ਸਬੰਧ ਹਨ। ਅਦਾਕਾਰਾ ਨੇ ਕਿਹਾ ਹੈ ਕਿ ਉਸ ਕੋਲ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਹਨ, ਜਿਨ੍ਹਾਂ ਨੂੰ ਉਹ ਸਾਹਮਣੇ ਲਿਆਵੇਗੀ।ਬਾਲੀਵੁੱਡ ’ਚ ਕਰੀਬ 20 ਸਾਲਾਂ ’ਚ 250 ਤੋਂ ਵੱਧ ਫਿਲਮਾਂ ’ਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਨੇ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ। ਪਤੀ ਤੋਂ ਤਲਾਕ ਤੋਂ ਬਾਅਦ ਇਕਲੌਤੇ ਪੁੱਤਰ ਦੀ ਪਰਵਰਿਸ਼ ਕਰ ਰਹੀ ਅਦਾਕਾਰਾ ਦਾ ਦੋਸ਼ ਹੈ ਕਿ ਪੁਨੀਤ ਨੇ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਉਸਦੇ ਪੁੱਤਰ ਨਾਲ ਪਿਆਰ ਪ੍ਰਗਟਾਉਂਦੇ ਹੋਏ ਉਸਨੂੰ ਫੁੱਲ ਭੇਜ ਕੇ ਵਰਗਲਾ ਲਿਆ। ਇਸ ਤੋਂ ਬਾਅਦ ਉਸਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਪੁਨੀਤ ਦੇ ਕਈ ਹੋਰਨਾਂ ਔਰਤਾਂ ਨਾਲ ਸਬੰਧ ਹਨ। ਅਦਾਕਾਰਾ ਨੇ ਕਿਹਾ ਹੈ ਕਿ ਉਸ ਕੋਲ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਹਨ, ਜਿਨ੍ਹਾਂ ਨੂੰ ਉਹ ਸਾਹਮਣੇ ਲਿਆਵੇਗੀ।ਅਦਾਕਾਰਾ ਨੇ ਵੀਡੀਓ ’ਚ ਰੋਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗੁਹਾਰ ਲਾਈ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਪਾਰਟੀ ਦੇ ਅਹੁਦੇਦਾਰ ਦੀ ਇਸ ਕਰਤੂਤ ’ਤੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਓ। ਮੈਂ ਵੀ ਕਿਸੇ ਦੀ ਧੀ ਹਾਂ, ਮੈਨੂੰ ਇਨਸਾਫ਼ ਦਿਵਾਓ। ਅਦਾਕਾਰਾ ਦਾ ਦੋਸ਼ ਹੈ ਕਿ ਉਹ ਇਕ ਰਾਜ ਮੰਤਰੀ ਨੂੰ ਕਾਰਵਾਈ ਦੀ ਅਪੀਲ ਕਰ ਚੁੱਕੀ ਹੈ ਪਰ ਉਨ੍ਹਾਂ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ