ਭਾਰਤੀ ਮਹਿਲਾ ਟੀਮ ਦੇ ਪ੍ਰਦਰਸ਼ਨ ਤੋਂ ਭੜਕੀ ਸਾਬਕਾ ਕਪਤਾਨ

ਨਵੀਂ ਦਿੱਲੀ-ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਖੇਡ ਦੇ ਵੱਖ-ਵੱਖ ਵਿਭਾਗਾਂ ਵਿੱਚ ਸੁਧਾਰ ਕਰਨ ਵਿੱਚ ਅਸਫਲ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ। ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਕਿਸੇ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ।ਮਿਤਾਲੀ ਨੇ ਕਿਹਾ, “ਟੀਮ ਦਾ ਪਤਨ ਯੂਏਈ ਦੀਆਂ ਸਥਿਤੀਆਂ ਦੇ ਨਾਲ ਜਲਦੀ ਢਲਣ ਵਿੱਚ ਅਸਫਲ ਰਹਿਣ ਦੇ ਨਾਲ-ਨਾਲ ਬੱਲੇਬਾਜ਼ੀ ਵਿੱਚ ਸਪੱਸ਼ਟਤਾ ਦੀ ਕਮੀ ਅਤੇ ਖਰਾਬ ਫੀਲਡਿੰਗ ਕਾਰਨ ਹੋਇਆ।