ਸਵੈਗ ਨਾਲ ਹੋਈ ਐਸ ਜੈਸ਼ੰਕਰ ਦੀ PAK ’ਚ ਐਂਟਰੀ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ (16 ਅਕਤੂਬਰ) ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਹਿੱਸਾ ਲੈਣਗੇ। ਉਹ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ। ਪਾਕਿਸਤਾਨ ਨੇ ਐੱਸ ਜੈਸ਼ੰਕਰ ਦੇ ਸਵਾਗਤ ਲਈ ਏਅਰਪੋਰਟ ‘ਤੇ ਰੈੱਡ ਕਾਰਪੇਟ ਵਿਛਾ ਦਿੱਤਾ ਸੀ। ਇਸਲਾਮਾਬਾਦ ਦੇ ਨੂਰ ਖਾਨ ਏਅਰਬੇਸ ‘ਤੇ ਐਸ ਜੈਸ਼ੰਕਰ ਦੇ ਸਵਾਗਤ ਲਈ ਕਈ ਪਾਕਿਸਤਾਨੀ ਅਧਿਕਾਰੀ ਮੌਜੂਦ ਸਨ।ਫਲਾਈਟ ਤੋਂ ਉਤਰਨ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਬੱਚਿਆਂ ਦੀ ਤਰਫੋਂ ਗੁਲਦਸਤਾ ਦਿੱਤਾ ਗਿਆ। ਫਿਰ, ਤੁਰਦੇ ਹੋਏ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣੇ ਕੋਰਟ ਤੋਂ ਕਾਲਾ ਚਸ਼ਮਾ ਕੱਢ ਕੇ ਪਹਿਨਿਆ। ਉਨ੍ਹਾਂ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।