ਮੁੰਬਈ-ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੂੰ ਅੱਜ ਸਿਹਤ ਜਾਂਚ ਲਈ ਮੁੰਬਈ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਆਦਿਤਿਆ ਠਾਕਰੇ ਨੇ ਦਿੱਤੀ। ਆਦਿਤਿਆ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਤੋਂ ਯੋਜਨਾਬੱਧ ਸਿਹਤ ਜਾਂਚ ਲਈ ਹਸਪਤਾਲ ਗਏ ਸਨ ਅਤੇ ਉਹ ਤੰਦਰੁਸਤ ਹਨ। ਆਦਿਤਿਆ ਨੇ ‘ਐਕਸ’ ’ਤੇ ਲਿਖਿਆ, ‘ਅੱਜ ਸਵੇਰੇ ਊਧਵ ਠਾਕਰੇ ਜੀ ਨੇ ਸਰ ਐੱਚਐੱਨ ਰਿਲਾਇੰਸ ਹਸਪਤਾਲ ਵਿੱਚ ਜਾਂਚ ਕਰਵਾਈ। ਤੁਹਾਡੀਆਂ ਸ਼ੁਭਕਾਮਨਾਵਾਂ ਨਾਲ ਉਹ ਸਿਹਤਮੰਦ ਹਨ ਅਤੇ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।’ ਮੀਡੀਆ ਦੇ ਇੱਕ ਹਿੱਸੇ ਨੇ ਊਧਵ ਠਾਕਰੇ ਦੀ ਐਂਜੀਓਪਲਾਸਟੀ ਹੋਣ ਦਾ ਦਾਅਵਾ ਕੀਤਾ ਸੀ ਪਰ ਆਦਿਤਿਆ ਦੀ ਪੋਸਟ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
Related Posts
ਲਾਲ ਸਾਗਰ ’ਚ ਭਾਰਤ ਨੂੰ ਕਈ ਚੁਣੌਤੀਆਂ ਦਰਪੇਸ਼: ਜੈਸ਼ੰਕਰ
- Editor Universe Plus News
- December 9, 2024
- 0
ਮਨਾਮਾ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਵਿਚਾਲੇ ਸਬੰਧ ਜਾਂ ਇਨ੍ਹਾਂ ਦੀ ਅਣਹੋਂਦ ਚਿੰਤਾ ਦਾ ਵਿਸ਼ਾ ਰਹੇ ਹਨ ਅਤੇ ਭਾਰਤ ਦੀਆਂ […]
बिहार में नदियों ने मचाया उत्पात
- Editor Universe News Plus
- October 1, 2024
- 0
*16 जिलों में बाढ़ से 10 लाख की आबादी प्रभावित पटना: बिहार के दरभंगा जिले में कोसी नदी और सीतामढ़ी में बागमती नदी सहित चार […]
कठुआ में रिटायर्ड डीएसपी के घर में लगी आग
- Editor Universe News Plus
- December 18, 2024
- 0
दम घुटने से 2 बच्चों समेत 6 लोगों की मौत; 4 बेहोश कठुआ : जम्मू-कश्मीर के कठुआ में मंगलवार देर रात एक बड़ा हादसा। यहां […]