ਮੋਗਾ –ਪੰਚਾਇਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬਹੁਤੇ ਪਿੰਡਾਂ ਦੇ ਲੋਕ ਆਪਣੇ ਪਿੰਡ ਦੀ ਪੰਚਾਇਤ ਚੁਣਨ ਲਈ ਬੇਹੱਦ ਉਤਾਵਲੇ ਹਨ। ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਜਿੱਥੇ ਕਈ ਪਿੰਡਾਂ ਅੰਦਰ ਨਾਮਜ਼ਦਗੀਆਂ ਵੇਲੇ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਉਥੇ ਹੀ ਉਨ੍ਹਾਂ ਪਿੰਡਾਂ ਅੰਦਰ ਜ਼ਿਲਾਂ ਪ੍ਰਸ਼ਾਸਨ ਵੱਲੋਂ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੁਤਾਹੀ ਨਾ ਹੋਵੇ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਕਰਨ, ਕਿਸੇ ਵੀ ਸਬੰਧਤ ਵਿਅਕਤੀ ਵੱਲੋਂ ਮੋਬਾਈਲ ਫ਼ੋਨ, ਕੋਰਡ ਰਹਿਤ ਫ਼ੋਨ, ਵਾਇਰਲੈੱਸ ਸੈੱਟ, ਲਾਊਡ ਸਪੀਕਰ, ਮੈਗਾਫ਼ੋਨ ਆਦਿ ਦੀ ਵਰਤੋਂ ਕਰਨ, ਪ੍ਰਚਾਰ ਕਰਨ, ਪੋਸਟਰ, ਬੈਨਰ ਆਦਿ ਲਗਾਉਣ ‘ਤੇ ਪਾਬੰਦੀ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Related Posts
वकील पति ने की पत्नी की बेरहमी से हत्या
- Editor Universe News Plus
- November 8, 2024
- 0
फिर खुद पुलिस को बुलाया, कहा- ‘उसे मिल गई अपने किए की सजा’ पंजाब : अमृतसर में एक वरिष्ठ वकील ने अपनी ही पत्नी के […]
ਖਾਲਿਸਤਾਨ ਸਮਰਥਕਾਂ ਨਾਲ ਜੁੜਨ ਲੱਗੇ IED ਦੇ ਲਿੰਕ
- Editor Universe Plus News
- November 25, 2024
- 0
ਅੰਮ੍ਰਿਤਸਰ – ਅਜਨਾਲਾ ਥਾਣੇ ਦੇ ਬਾਹਰ ਮਿਲੇ ਆਈਈਡੀ ਮਾਮਲੇ ਦੇ ਤਾਰ ਖਾਲਿਸਤਾਨ ਸਮਰਥਕਾਂ ਨਾਲ ਜੁੜਣ ਲੱਗੇ ਹਨ। ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ […]
ਲਾਅ ਯੂਨੀਵਰਸਿਟੀ ਮਾਮਲਾ : ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ, ਹੁਣ ਤੱਕ ਹੋਈਆਂ 20 ਮੀਟਿੰਗਾਂ ਵੀ ਰਹੀਆਂ ਬੇਸਿੱਟਾ
- Editor Universe Plus News
- October 8, 2024
- 0
ਪਟਿਆਲਾ: ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿਖੇ ਉਪ ਕੁਲਪਤੀ ਤੇ ਵਿਦਿਆਰਥੀਆਂ ਵਿਚਕਾਰ ਚੱਲ ਰਿਹਾ ਰੇੜਕਾ ਰੁਕਣ ਦਾ ਨਾਮ ਹੀ ਲੈ ਰਿਹਾ। ਯੂਨੀਵਰਸਿਟੀ ਪ੍ਰਸਾਸ਼ਨ […]