ਪੰਚਾਇਤੀ ਚੋਣਾਂ ‘ਚ ਕਾਂਗਰਸ ਪਾਰਟੀ ਦੇ ਇਕਤਰਫ਼ਾ ਕਾਗਜ਼ ਰੱਦ ਕੀਤੇ ਜਾਣ ਤੇ ਭਾਰੀ ਰੋਸ

ਬਟਾਲਾ – ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਬਲਾਕ ਬਟਾਲਾ ਅਧੀਨ ਆਉਂਦੇ ਪਿੰਡ ਵੈਰੋਨੰਗਲ ਪੁਰਾਣਾ ਚ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਸਮੇਤ 6 ਪੰਚਾਇਤ ਮੈਂਬਰਾਂ ਦੇ ਕਾਗਜ਼ ਰੱਦ ਕੀਤੇ ਜਾਣ ਤੇ ਪਿੰਡ ਵਾਸੀਆਂ ਚ ਭਾਰੀ ਰੋਸ ਪਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਵੈਰੋਨੰਗਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚੀ ਦੇ ਉਮੀਦਵਾਰ ਸਮੇਤ 5 ਪੰਚਾਇਤ ਮੈਂਬਰ ਦੀਆਂ ਫਾਇਲਾਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ 2 ਮੈਂਬਰਾਂ ਦੀ ਚੋਣ ਕਰਵੀ ਜਾ ਰਹੀ, ਜਿਸ ਦਾ ਪਿੰਡ ਦੀ ਕਾਂਗਰਸ ਧਿਰ ਵੱਲੋਂ ਬਾਇਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੋਟਰਾਂ ਨਾਲ ਸਰਾਸਰ ਧੱਕਾ ਹੈ ਅਤੇ ਸਿੱਧੇ ਤੌਰ ਤੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਚੇ ਹਲਕੇ ਵਿੱਚ ਹੀ ਬਹੁਤ ਸਾਰੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।ਇਸ ਮੌਕੇ ਪ੍ਰਦੀਪ ਸਿੰਘ, ਗੁਰਮੀਤ ਸਿੰਘ ਬਾਠ, ਬਲਵਿੰਦਰ ਸਿੰਘ, ਮਨੋਹਰ ਸਿੰਘ ਸਾਬਕਾ ਸਰਪੰਚ, ਆਤਮਾ ਸਿੰਘ, ਚੰਦ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ, ਸੁਖਵਿੰਦਰ ਕੌਰ, ਗੁਰਮੇਜ ਕੌਰ ,ਅਰਵਿੰਦਰ ਕੌਰ, ਇਕਬਾਲ ਸਿੰਘ ਕਾਂਗਰਸੀ ਆਗੂ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।