ਬਾਬਾ ਸਿੱਦੀਕੀ ਦਾ ਪੁੱਤਰ ਜੀਸ਼ਾਨ ਵੀ ਸ਼ੂਟਰਾਂ ਦੇ ਨਿਸ਼ਾਨੇ ‘ਤੇ ਸੀ

ਮੁੰਬਈ –ਮਹਾਂਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਹੱਤਿਆ ਦੇ ਮੁਲਜ਼ਮ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਮੁੰਬਈ ‘ਚ ਸਨ ਤੇ ਬਾਬਾ ਤੇ ਉਨ੍ਹਾਂ ਦੇ ਪੁੱਤਰ ਜੀਸ਼ਾਨ ਸਿੱਦੀਕੀ ਨਾਲ ਜੁੜੀਆਂ ਵੱਖ ਵੱਖ ਥਾਵਾਂ ਦੀ ਰੇਕੀ ਕਰ ਰਹੇ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੂਟਰਾਂ ਨੂੰ ਬਾਬਾ ਸਿੱਦੀਕੀ ਦੇ ਨਾਲ-ਨਾਲ ਜੀਸ਼•ਾਨ ਨੂੰ ਵੀ ਮਾਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਵਸੂਲੀ ਨਿਰੋਧਕ ਬ੍ਰਾਂਚ ਕਰ ਰਹੀ ਹੈ।ਬਾਬਾ ਸਿੱਦੀਕੀ ਦੀ ਹੱਤਿਆ ਵਿਚ ਪੁਲਿਸ ਨੇ ਹਰਿਆਣਾ ਦੇ ਗੁਰਮੇਲ, ਬਲਜੀਤ ਸਿੰਘ ਤੇ ਉੱਤਰ ਪ੍ਰਦੇਸ਼• ਦੇ ਧਰਮਰਾਜ ਨੂੰ ਗ੍ਰਿਫਤਾਰ ਕੀਤਾ ਹੈ। ਗੁਰਮੇਲ ਦਾ ਅਪਰਾਧਿਕ ਰਿਕਾਰਡ ਵੀ ਹੈ। ਤੀਜਾ ਮੁਲਜ਼ਮ ਸ਼ਿਵਾਨੰਦ ਉਰਫ਼ ਸ਼ਿਵਕੁਮਾਰ ਗੌਤਮ ਘਟਨਾ ਵਾਲੀ ਥਾਂ ਤੋਂ ਭੱਜਣ ਵਿਚ ਸਫਲ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਸਣੇ ਵੱਖ-ਵੱਖ ਸੂਬਿਆਂ ਵਿਚ ਟੀਮਾਂ ਭੇਜੀਆਂ ਗਈਆਂ ਹਨ। ਚੌਥੇ ਮੁਲਜ਼ਮ ਪੁਣੇ ਦੇ ਸਕ੍ਰੈਪ ਡੀਲਰ ਮੁਹੰਮਦ ਜੀਸ਼ਾਨ ਅਖਤਰ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ, ਜਿਸਦੀ ਸੰਭਾਵਨਾ ਹੈ ਕਿ ਉਹ ਤਿੰਨਾਂ ਸ਼ੂਟਰਾਂ ਦਾ ਹੈਂਡਲਰ ਹੈ। ਤਿੰਨਾਂ ਸ਼•ੂਟਰਾਂ ਦੀ ਇਕ ਤਸਵੀਰ ਵੀ ਜਾਰੀ ਹੋ ਰਹੀ ਹੈ ਜੋ ਪਿਛਲੇ ਕੁਝ ਦਿਨ ਪਹਿਲਾਂ ਜੁਹੂ ਸੁਮੰਦਰ ਦੇ ਕੰਢੇ ਤੋਂ ਲਈ ਸੀ। ਅਧਿਕਾਰੀਆਂ ਦੇ ਮੁਤਾਬਿਕ ਤਿੰਨਾਂ ਸ਼ੂਟਰਾਂ ਨੇ ਕੁਰਲਾ ਵਿਚ ਕਿਰਾਏ ‘ਤੇ ਘਰ ਲਿਆ ਸੀ ਤੇ 10-12 ਹਜ਼ਾਰ ਰੁਪਏ ਕਿਰਾਇਆ ਦੇ ਰਹੇ ਸੀ। ਉਹ ਬਾਬਾ ਤੇ ਜੀਸ਼ਾਨ ਦੀ ਰਿਹਾਇਸ਼ ਤੇ ਦਫਤਰਾਂ ਨਾਲ ਜੁੜੀ ਲੋਕੇਸ਼ਨ ਦੀ ਰੇਕੀ ਲਈ ਰੋਜ ਹੀ ਬਾਂਦਰਾ ਜਾਂਦੇ ਸਨ। ਸੂਤਰਾ ਮੁਤਾਬਿਕ ਸ਼ੂਟਰਾਂ ਨੇ ਜਿਨ੍ਹਾਂ ਲੋਕੇਸ਼ਨਾਂ ਦੀ ਰੇਕੀ ਕੀਤੀ ਸੀ, ਉਨ੍ਹਾਂ ਦੇ ਅਧਾਰ ‘ਤੇ ਪੁਲਿਸ ਨੂੰ ਸ਼ੱਕ ਹੈ ਕਿ ਜੀਸ਼ਾਨ ਨੂੰ ਮਾਰਨ ਦੀ ਸੁਪਾਰੀ ਵੀ ਦਿੱਤੀ ਗਈ ਸੀ। ਵਾਰਦਾਤ ਦੇ ਦਿਨ ਸਿੱਦੀਕੀ ਤੇ ਪੁੱਤਰ ਇਕੋ ਹੀ ਥਾਂ ‘ਤੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਅੰਦਰ ਦਾ ਕੋਈ ਵਿਅਕਤੀ ਇਸਦੀ ਜਾਣਕਾਰੀ ਬਾਹਰ ਦੇ ਰਿਹਾ ਸੀ। ਇਸੇ ਕਾਰਣ ਸ਼ੂਟਰ ਸਹੀ ਸਮੇਂ ‘ਤੇ ਪਹੁੰਚ ਗਏ ਤੇ 9 ਤੋਂ ਸਵਾ ਨੌਂ ਦਰਮਿਆਨ ਫਾਇਰਿੰਗ ਕਰ ਦਿੱਤੀ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕੀਤੀ ਹੈ ਕਿ ਗ੍ਰਿਫਤਾਰ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਪੁਲਿਸ ਨੇ ਕਾਰੋਬਾਰੀ ਮੁਕਾਬਲੇ ਦੇ ਨਜਰੀਏ ਤੋਂ ਵੀ ਮਾਮਲੇ ਜਾਂਚ ਕਰ ਰਹੀ ਹੈ।• ਇਕ ਇੰਟਰਨੈਟ ਮੀਡੀਆ ਪੋਸਟ ਵੀ ਜਾਰੀ ਹੋ ਰਹੀ ਹੈ, ਜਿਸ ਨੂੰ ਬਾਅਦ ਵਿਚ ਡਿਲੀਟ ਕਰ ਦਿੱਤਾ ਗਿਆ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਹੱਤਿਆ ਦੀ ਜਿੰਮੇਵਾਰੀ ਲਈ ਹੈ। ਇਸ ਵਿਚ ਹੱਤਿਆਕਾਂਡ ਦੀ ਵਜ੍ਹਾ ਅਦਾਕਾਰ ਸਲਮਾਨ ਖਾਨ ਨੂੰ ਵੀ ਦੱਸਿਆ ਗਿਆ ਸੀ।

ਬਾਬਾ ਸਿੱਦੀਕੀ ਦੀ ਕਾਰ ਉਨ੍ਹਾਂ ਦੇ ਪੁੱਤਰ ਜੀਸ਼ਾਨ ਦੇ ਦਫਤਰ ਤੋਂ 100 ਮੀਟਰ ਦੂਰ ਖੜ੍ਹੀ ਸੀ। ਸ਼ੂਟਰ ਉਨ੍ਹਾਂ ਦੀ ਕਾਰ ਦੇ ਕੋਲ ਖੜ੍ਹੇ ਇਕ ਟੈਂਪੂ ਦੇ ਪਿੱਛੇ ਲੁਕੇ ਹੋਏ ਸਨ। ਮਾਂ ਦੁਰਗਾ ਦੀ ਮੂਰਤੀ ਵਿਸਰਜਨ ਜਲੂਸ ਦੇ ਕਾਰਣ ਉੱਥੋਂ ਕਰੀਬ 50 ਪੁਲਿਸ ਕਰਮਚਾਰੀ ਵੀ ਤੈਨਾਤ ਸਨ।• ਵਾਰਦਾਤ ਦੇ ਪੰਜ ਮਿੰਟ ਪਹਿਲਾਂ ਹੀ ਸੀਨੀਅਰ ਪੁਲਿਸ ਅਧਿਕਾਰੀ ਉੱਥੋਂ ਲੰਘੇ ਸਨ।

ਸਿੱਦੀਕੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਸ਼ੂਟਰਾਂ ਨੇ ਗੋਲੀਆਂ ਚਲਾਉਣ ਤੋਂ ਪਹਿਲਾਂ ਧੂੰਆ ਫੈਲਾਉਣ ਵਾਲੀ ਕਿਸੇ ਚੀਜ਼ ਦੀ ਵਰਤੋਂ ਕੀਤੀ। ਉਨ੍ਹਾਂ ਨੇ ਬਾਬਾ ਸਿੱਦੀਕੀ ‘ਤੇ ਨੇੜਿਓਂ ਗੋਲੀਆਂ ਮਾਰੀਆਂ, ਜਿਨ੍ਹਾਂ ਵਿਚ ਦੋ ਉਨ੍ਹਾਂ ਦੀ ਛਾਤੀ ਵਿਚ ਲੱਗੀਆਂ। ਇਕ ਗੋਲੀ ਉੱਥੇ ਕਿਸੇ ਹੋਰ ਵਿਅਕਤੀ ਦੀ ਲੱਤ ਵਿਚ ਲੱਗੀ। ਬਾਬਾ ‘ਤੇ ਫਾਇਰਿੰਗ ਨੂੰ ਪੁਲਿਸ ਵਾਲਿਆਂ ਨੇ ਪਟਾਕੇ ਦੀ ਆਵਾਜ਼ ਸਮਝਿਆ ਸੀ। ਬਾਬਾ ਦੀ ਹੱਤਿਆ ਦੇ ਬਾਅਦ ਤਿੰਨੋਂ •ਸ਼ੂਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਗੁਰਮੇਲ ਨੂੰ ਫੜ੍ਹ ਲਿਆ।