ਅਮਿਤਾਭ ਬੱਚਨ ਦੇ ਜਨਮਦਿਨ ਮੌਕੇ ‘ਤੇ ਐਸ਼ਵਰਿਆ ਰਾਏ ਨੇ ਕੀਤੀ ਖੂਬਸੂਰਤ ਪੋਸਟ

ਨਵੀਂ ਦਿੱਲੀ –ਪਿਛਲੇ ਕਾਫ਼ੀ ਸਮੇਂ ਤੋਂ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੇ ਅਲੱਗ ਹੋਣ ਦੀਆਂ ਖ਼ਬਰਾਂ ਆ ਰਹੀਆਂ ਸੀ, ਪਰ ਬਚਨ ਪਰਿਵਾਰ ਵੱਲੋਂ ਕੋਈ ਰੀਐਕਸ਼ਨ ਨਹੀਂ ਆਇਆ ਸੀ। ਹੁਣ ਨੁੰਹ ਐਸ਼ਵਰਿਆ ਰਾਏ ਨੇ ਇਨ੍ਹਾਂ ਸਾਰੀਆਂ ਅਫ਼ਵਾਹਾਂ ਨੂੰ ਰੋਕ ਲਗਾਉਂਦੇ ਹੋਏ ਇਕ ਖੂਬਸੂਰਤ ਪੋਸਟ ਸ਼ੇਅਰ ਕੀਤੀ ਹੈ।

11 ਅਕਤੂਬਰ ਨੂੰ ਅਮਿਤਾਭ ਬੱਚਨ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ‘ਤੇ ਐਸ਼ਵਰਿਆ ਰਾਏ ਨੇ ਇੰਸਟਾਗ੍ਰਾਮ ‘ਤੇ ਆਪਣੇ ਸਹੁਰੇ ਅਮਿਤਾਭ ਬੱਚਨ ਲਈ ਇਕ ਜਨਮਦਿਨ ਪੋਸਟ ਸ਼ੇਅਰ ਕੀਤੀ ਹੈ। ਇਸ ਨਾਲ ਉਨ੍ਹਾਂ ਨੇ ਬੱਚਨ ਪਰਿਵਾਰ ਬਾਰੇ ਚਲ ਰਹੀਆਂ ਅਫਵਾਹਾਂ ਨੂੰ ਸ਼ਾਂਤ ਕਰ ਦਿੱਤਾ ਹੈ।

ਅਦਾਕਾਰਾ ਨੇ ਆਪਣੀ ਬੇਟੀ ਨਾਲ ਅਮਿਤਾਭ ਦੀ ਇਕ ਪੁਰਾਣੀ ਫੋਟੋ ਪੋਸਟ ਕੀਤੀ ਹੈ। ਜਿਸ ‘ਚ ਅਰਾਧਿਆ ਅਮਿਤਾਭ ਨਾਲ ਬਹੁਤ ਪਿਆਰ ਨਾਲ ਚਿੰਬੜੀ ਹੋਈ ਹੈ। ਫੋਟੋ ‘ਚ ਚਿੱਟੇ ਰੰਗ ਹੁੱਡੀ ਪਾਏ ਅਮਿਤਾਭ ਬੱਚਨ ਨੇ ਅਰਾਧਿਆ ਨੂੰ ਬਹੁਤ ਪਿਆਰ ਨਾਲ ਫੜਿਆ ਹੋਇਆ ਹੈ।

ਐਸ਼ਵਰਿਆ ਨੇ ਪੋਸਟ ‘ਚ ਅਮਿਤਾਭ ਪ੍ਰਤੀ ਆਪਣਾ ਪਿਆਰ ਤੇ ਸਨਮਾਨ ਜੋੜਦੇ ਹੋਏ ਪੋਸਟ ਦੀ ਕੈਪਸ਼ਨ ‘ਚ ਲਿਖਿਆ,”ਜਨਮਦਿਨ ਮੁਬਾਰਕ ਪਾ-ਦਾਦਾ ਜੀ, ਪ੍ਰਮਾਤਮਾ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ।” ਇਹ ਪੋਸਟ ਇਸ ਤਰ੍ਹਾਂ ਦੇ ਸਮੇਂ ‘ਚ ਆਈ ਹੈ ਜਦੋਂ ਬੱਚਨ ਪਰਿਵਾਰ ‘ਚ ਤਣਾਅ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਕਈ ਖਾਸ ਮੌਕਿਆਂ ‘ਤੇ ਜਨਤਕ ਸਮਾਗਮਾਂ ‘ਤੇ ਅਦਾਕਾਰਾ ਨੂੰ ਪਰਿਵਾਰ ਦੇ ਨਾਲ ਨਹੀਂ ਦੇਖਿਆ ਗਿਆ ਸੀ। ਜੁਲਾਈ 2024 ‘ਚ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੌਰਾਨ ਵੀ ਐਸ਼ਵਰਿਆ ਅਰਾਧਿਆ ਨਾਲ ਅਲੱਗ ਪਹੁੰਚੀ ਸੀ, ਜਦਕਿ ਅਭਿਸ਼ੇਕ, ਅਮਿਤਾਭ, ਜਯਾ ਤੇ ਸ਼ਵੇਤਾ ਬੱਚਨ ਇਕੱਠੇ ਦਿਸੇ ਸੀ। ਇਸ ਤੋਂ ਬਾਅਦ ਪਰਿਵਾਰਕ ਝਗੜੇ ਦੀਆ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਸੀ।

ਐਸ਼ਵਰਿਆ ਦੀ ਪੋਸਟ ਦੇਖ ਕੇ ਫੈਨਜ਼ ਕਾਫ਼ੀ ਜ਼ਿਆਦਾ ਐਕਸਾਈਟਿਡ ਹੋ ਗਏ। ਕਈ ਲੋਕਾਂ ਨੇ ਕੁਮੈਂਟ ਸੈਕਸ਼ਨ ‘ਚ ਆਪਣਾ ਉਤਸ਼ਾਹ ਵੀ ਜ਼ਾਹਿਰ ਕੀਤਾ। ਇਕ ਫੈਨ ਨੇ ਲਿਖਿਆ,”ਆਖਿਰਕਾਰ ਇੰਨੇ ਲੰਮੇਂ ਬਾਅਦ ਤੁਸੀਂ ਕੁਝ ਪੋਸਟ ਕੀਤਾ।” ਦੂਸਰੇ ਨੇ ਕਿਹਾ ਕਿ,” ਕਈ ਲੋਕ ਕਹਿ ਰਹੇ ਸੀ ਕਿ ਹੁਣ ਉਨ੍ਹਾਂ ਦਾ ਤਲਾਕ ਹੋ ਗਿਆ ਹੈ, ਇਹ ਉਨ੍ਹਾਂ ਲਈ ਚੁੱਪੀ ਹੈ।”

ਆਨਲਾਈਨ ਇੰਨੀਆਂ ਅਫ਼ਵਾਹਾਂ ਦੇ ਬਾਵਜੂਦ ਐਸ਼ਵਰਿਆ ਤੇ ਅਭਿਸ਼ੇਕ ਕਿਸੇ ਨੇ ਵੀ ਜਨਤਕ ਰੂਪ ‘ਚ ਆਪਣੇ ਵਿਆਹ ਜਾਂ ਰਿਸ਼ਤੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਸੀ। ਅਭਿਸ਼ੇਕ ਤੇ ਐਸ਼ਵਰਿਆ ਨੇ ਸਾਲ 2007 ‘ਚ ਵਿਆਹ ਕਰਵਾਇਆ ਸੀ। ਸਾਲ 2011 ‘ਚ ਅਰਾਧਿਆ ਦਾ ਜਨਮ ਹੋਇਆ ਸੀ।