‘ਹਮਲਾ ਨਹੀਂ ਕਰਨਾ’, ਈਰਾਨ ਨੂੰ ਇਜ਼ਰਾਈਲ ਖਿਲਾਫ ਰੂਸ ਦਾ ਮਿਲਿਆ ਸਮਰਥਨ

ਨਵੀਂ ਦਿੱਲੀ- ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਇਸ ‘ਚ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਹੁਣ ਸਵਾਲ ਉੱਠ ਰਿਹਾ ਹੈ ਕਿ ਪੁਤਿਨ ਇਸ ਨਵੀਂ ਜੰਗ ‘ਚ ਸਿੱਧੀ ਐਂਟਰੀ ਦੇ ਮੂਡ ‘ਚ ਹੈ। ਰੂਸ ਇਜ਼ਰਾਈਲ ਅਤੇ ਈਰਾਨ ਦੇ ਨਾਲ ਖੁੱਲ੍ਹ ਕੇ ਸਾਹਮਣੇ ਆਇਆ ਹੈ। ਰੂਸ ਨੇ ਇਜ਼ਰਾਈਲ ਨੂੰ ਭੜਕਾਉਣ ਲਈ ਪੱਛਮੀ ਦੇਸ਼ਾਂ ਦੀ ਆਲੋਚਨਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਕਿਸੇ ਵੀ ਸਮੇਂ ਈਰਾਨ ਦੇ ਖਿਲਾਫ ਜਵਾਬੀ ਕਾਰਵਾਈ ਕਰ ਸਕਦਾ ਹੈ। ਪਰ ਇਸ ਹਮਲੇ ਤੋਂ ਪਹਿਲਾਂ ਰੂਸ ਨੇ ਸਖ਼ਤ ਚਿਤਾਵਨੀ ਦਿੱਤੀ ਹੈ।

ਲਾਓਸ ਦੇ ਵਿਏਨਟਿਏਨ ਨੇ ਇਕ ਪ੍ਰੈੱਸ ਕਾਨਫਰੰਸ ‘ਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਨਾਲ ਖੇਤਰ ‘ਚ ਤਣਾਅ ਵਧਣ ਦੀ ਸੰਭਾਵਨਾ ਹੈ ਤੇ ਜੇਕਰ ਈਰਾਨ ਦੇ ਨਾਗਰਿਕ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਈ ਧਮਕੀ ਦਿੱਤੀ ਗਈ ਤਾਂ ਇਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਗੰਭੀਰ ਉਕਸਾਉਣ ਦੇ ਤੌਰ ‘ਤੇ ਦੇਖੇਗਾ।

ਰੂਸੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਤਣਾਅ ਦੇ ਬਾਵਜੂਦ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਫੌਜੀਕਰਨ ਕੀਤਾ ਜਾ ਰਿਹਾ ਹੈ। ਅਸੀਂ (ਰੂਸ) ਆਪਣਾ ਰੁਖ ਤੱਥਾਂ ‘ਤੇ ਆਧਾਰਿਤ ਕਰਦੇ ਹਾਂ। ਹਰ ਦੇਸ਼ ‘ਚ ਤੁਹਾਨੂੰ ਸਿਆਸਤਦਾਨ ਤੇ ਸੰਸਦ ਮੈਂਬਰ ਮਿਲ ਜਾਣਗੇ ਜੋ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ,ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਦੇ ਵਿਚਾਰ ਦੇਸ਼ ਦੀ ਸਰਕਾਰ ਦੀ ਅਸਲ ਨੀਤੀਆਂ ਨਾਲ ਮੇਲ ਖਾਂਦੇ ਹੋਣ। ਅਸੀਂ ਪਹਿਲਾਂ ਵੀ ਇਹ ਪੈਟਰਨ ਦੇਖਿਆ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਮਸੂਦ ਪੇਜ਼ੇਸਕੀਅਨ ਪਹਿਲੀ ਵਾਰ ਤੁਰਕਮੇਨਿਸਤਾਨ ਦੇ ਅਸ਼ਗਾਬਤ ‘ਚ ਸ਼ੁੱਕਰਵਾਰ ਨੂੰ ਮਿਲੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੇ ਤਾਜ਼ਾ ਸਥਿਤੀ ‘ਤੇ ਵੀ ਚਰਚਾ ਕੀਤੀ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ‘ਚ ਮੱਧ ਡਰੋਨ ਤੇ ਹੋਰ ਰੱਖਿਆ ਉਤਪਾਦ ਨੂੰ ਲੈ ਕੇ 1.7 ਬਿਲੀਅਨ ਡਾਲਰ ਦਾ ਬਰਾਮਦ ਸਮਝੌਤਾ ਵੀ ਹੋਇਆ ਹੈ। ਪੁਤਿਨ ਨੇ ਖੁੱਲ ਕੇ ਈਰਾਨ ਦਾ ਸਮਰਥਨ ਕੀਤਾ ਤੇ ਇਜ਼ਰਾਈਲ ਨੂੰ ਚਿਤਾਵਨੀ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ”ਈਰਾਨ ‘ਤੇ ਹਮਲਾ ਨਹੀਂ ਕਰਨਾ।”

1 ਅਕਤੂਬਰ ਨੂੰ ਈਰਾਨ ਨੇ ਇਜ਼ਰਾਈਲ ‘ਤੇ ਕਰੀਬ 180 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੀ ਸੀ। ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਇਹ ਹਮਾਸ ਦਾ ਨੇਤਾ ਇਸਮਾਈਲ ਹਾਨੀਆ, ਹਿਜ਼ਬੁੱਲਾ ਮੁੱਖ ਹਸਨ ਨਸਰੁੱਲਾ ਤੇ ਆਈਆਰਜੀਸੀ ਜਨਰਲ ਅਬਾਸ ਨੀਲਫਰੋਸ਼ਨ ਦੀ ਮੌਤ ਦਾ ਬਦਲਾ ਹੈ। ਇਨ੍ਹਾਂ ਸਾਰਿਆਂ ਦੀ ਜਾਨ ਇਜ਼ਰਾਇਲੀ ਹਮਲੇ ‘ਚ ਗਈ ਹੈ।

ਇਜ਼ਰਾਈਲ ਨੇ ਈਰਾਨ ਤੋਂ ਬਦਲਾ ਲੈਣ ਦੀ ਕਾਰਵਾਈ ਦੀ ਸਹੁੰ ਖਾਧੀ ਹੈ। ਰਿਪੋਰਟ ਮੁਤਾਬਕ ਇਜ਼ਰਾਈਲ ਦਾ ਈਰਾਨ ‘ਤੇ ਹਮਲਾ ਹੋਰ ਜਾਨਲੇਵਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਤੇਲ ਪਲਾਂਟਾਂ ‘ਤੇ ਹਮਲਾ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਜਦਕਿ ਈਰਾਨ ਨੇ ਧਮਕੀ ਦਿੱਤੀ ਹੈ ਕਿ ਜੇ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਵਾਰ ਉਹ ਹੋਰ ਤਾਕਤ ਨਾਲ ਜਵਾਬ ਦੇਣਗੇ।