ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਭਰੇ ਪਨੀਰ, ਘਿਓ, ਖੋਏ ਤੇ ਮਿਠਾਈਆਂ ਦੇ ਨਮੂਨੇ, ਮੌਕੇ ‘ਤੇ ਡੇਢ ਕੁਇੰਟਲ ਪਨੀਰ ਕਰਵਾਇਆ ਨਸ਼ਟ

ਲੁਧਿਆਣਾ- ਸਿਹਤ ਵਿਭਾਗ ਦੀ ਫੂਡ ਟੀਮ ਨੇ ਇਤਲਾਹ ‘ਤੇ ਰਾਹੋਂ ਰੋਡ ਲੁਧਿਆਣਾ ਵਿਖੇ ਸਥਿਤ ਇੱਕ ਡੇਅਰੀ ‘ਤੇ ਛਾਪਾ ਮਾਰ ਕੇ 1.5 ਕੁਇੰਟਲ ਪਨੀਰ ਬਰਾਮਦ ਕੀਤਾ ਗਿਆ, ਜੋ ਅੱਜ ਸਵੇਰੇ ਦੂਜੇ ਜ਼ਿਲ੍ਹੇ ਦੇ ਇੱਕ ਵਿਕਰੇਤਾ ਤੋਂ ਖਰੀਦਿਆ ਗਿਆ ਸੀ। ਵਿਕਰੇਤਾ ਨੇ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਨੀਰ ਖਰੀਦਿਆ। ਟੀਮ ਨੇ ਅਹਾਤੇ ਤੋਂ ਪਨੀਰ ਅਤੇ ਘਿਓ ਦੇ ਸੈਂਪਲ ਲਏ ਅਤੇ ਪਨੀਰ ਦੇ ਪੂਰੇ ਸਟਾਕ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ। ਫੂਡ ਟੀਮ ਨੇ ਸ਼ਮਸ਼ਾਨਘਾਟ ਰੋਡ, ਰਾਣੀ ਝਾਂਸੀ ਰੋਡ ਅਤੇ ਕਰੀਮਪੁਰਾ ਬਾਜ਼ਾਰ ਤੋਂ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਤੋਂ ਨਮੂਨੇ ਵੀ ਲਏ।ਟੀਮ ਨੇ ਪਨੀਰ, ਘਿਓ, ਚਮਚਮ, ਕੇਕ 2, ਘਿਓ, ਖੋਆ ਅਤੇ ਨਮਕੀਨ ਦੇ ਕੁੱਲ ਅੱਠ ਸੈਂਪਲ ਲਏ ਹਨ ਸਾਰੇ ਨਮੂਨੇ ਵਿਸ਼ਲੇਸ਼ਣ ਲਈ ਭੇਜੇ ਗਏ ਹਨ ਜਿਨਾ ਦੀ ਰਿਪੋਰਟਾਂ ਆਉਣ ਤੇ ਕਾਰਵਾਈ ਕੀਤੀ ਜਾਵੇਗੀ।