ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਸਾਲ 2025 ‘ਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ। ਇਸ ਲੜੀ ‘ਚ ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆ ਨੂੰ ਲੈ ਕੇ ਨਵਾਂ ਨੋਟਿਸ ਜਾਰੀ ਕੀਤਾ ਹੈ।
ਇਸ ਨੋਟਿਸ ਰਾਹੀਂ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਮਿਤੀਆਂ ਬਾਰੇ ਜਾਣਕਾਰੀ ਦਿੱਤੀ ਹੈ। ਅਕਾਦਮਿਕ ਸੈਸ਼ਨ 2024-25 ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ, ਪ੍ਰੋਜੈਕਟ ਵਰਕ ਆਦਿ 5 ਨਵੰਬਰ ਤੋਂ 5 ਦਸੰਬਰ ਤਕ ਹੋਣਗੀਆਂ। ਇਸ ਨੂੰ ਦੋ ਹਿੱਸਿਆਂ ‘ਚ ਵੰਡਿਆ ਗਿਆ ਹੈ। ਪ੍ਰੈਕਟੀਕਲ ਪ੍ਰੀਖਿਆ ਪਹਿਲੇ ਭਾਗ ਵਿੱਚ ਸ਼ੁਰੂ ਹੋਵੇਗੀ।
ਬੋਰਡ ਮੁਤਾਬਕ ਇਨ੍ਹਾਂ ਤਰੀਕਾਂ ਨੂੰ ਪ੍ਰੀਖਿਆ ਉਨ੍ਹਾਂ ਸੂਬਿਆਂ ‘ਚ ਹੋਵੇਗੀ, ਜਿਹੜੇ ਵਿੰਟਰ ਬਾਉਂਡ ਹਨ। ਯਾਨੀ ਅਜਿਹੇ ਸੂਬੇ ਜਾਂ ਸ਼ਹਿਰ ਜਿੱਥੇ ਜਨਵਰੀ ‘ਚ ਵੱਧ ਤੋਂ ਵੱਧ ਠੰਢ ਹੋਣ ਕਾਰਨ ਸਕੂਲ ਬੰਦ ਰਹਿੰਦੇ ਹਨ। ਇਸ ਕਾਰਨ ਉੱਥੇ ਪਹਿਲਾਂ ਹੀ ਇਹ ਪ੍ਰੀਖਿਆ ਕਰਵਾ ਲਈ ਜਾਵੇਗੀ। ਵਿੰਟਰ ਬਾਉਂਡ ਹਿੱਸਿਆਂ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ‘ਚ ਸੀਬੀਐੱਸਈ ਦੀ ਪ੍ਰੈਕਟੀਕਲ ਪ੍ਰੀਖਿਆ ਇਕ ਜਨਵਰੀ ਤੋਂ ਸ਼ੁਰੂ ਹੋਵੇਗੀ।
CBSE ਨੇ ਪ੍ਰੈਕਟੀਕਲ ਬੋਰਡ ਪ੍ਰੀਖਿਆ ਤੋਂ ਇਲਾਵਾ ਹੋਰ ਵੀ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ 10ਵੀਂ ਦੇ ਰੈਗੂਲਰ ਵਿਦਿਆਰਥੀਆਂ ਦੀਆਂ ਅੰਦਰੂਨੀ ਪ੍ਰੀਖਿਆਵਾਂ ਉਨ੍ਹਾਂ ਦੇ ਸਕੂਲ ਨਾਲ ਸਬੰਧਤ ਵਿਸ਼ਿਆਂ ਦੇ ਪਾਠਕ੍ਰਮ ਦੇ ਆਧਾਰ ‘ਤੇ ਲਈਆਂ ਜਾਣਗੀਆਂ।
ਇਸ ਪ੍ਰੀਖਿਆ ਲਈ ਕੋਈ ਐਕਸਟਰਨ ਐਗਜ਼ਾਮੀਨਰ ਨਿਯੁਕਤ ਨਹੀਂ ਕੀਤਾ ਜਾਵੇਗਾ। ਪਰ 12ਵੀਂ ਪ੍ਰੈਕਟੀਕਲ ਪ੍ਰੀਖਿਆ ਲਈ CBSE ਪ੍ਰੈਕਟੀਕਲ ਤੇ ਪ੍ਰੋਜੈਕਟ ਮੁਲਾਂਕਣ ਦੋਵਾਂ ਲਈ ਐਕਸਟਰਨਰ ਐਗਜ਼ਾਮੀਨਰ ਦੀ ਨਿਯੁਕਤੀ ਕਰੇਗਾ।