ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੀਆਰ-126 ’ਤੇ ਬਾਜਵਾ ਦਾ ਬਿਆਨ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ, ਬੇਬੁਨਿਆਦ ਅਤੇ ਗੁਮਰਾਹਕੁਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਲੰਬੇ ਸਮੇਂ ਤੱਕ ਚੱਲਣ ਵਾਲੀ ਕਿਸਮ (ਪੂਸਾ-44) ਦੇ ਮੁਕਾਬਲੇ ਪੀਆਰ-126 ਕਿਸਮ 20 ਤੋਂ 25 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰਦੀ ਹੈ। ਇਸ ਵਿੱਚ ਪਰਾਲੀ ਦਾ ਬੋਝ (10 ਫ਼ੀਸਦ) ਘੱਟ ਹੈ, ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 25-40 ਦਿਨ ਦਾ ਵਧੇਰੇ ਸਮਾਂ ਮਿਲਦਾ ਹੈ ਅਤੇ ਖੇਤੀ ਲਾਗਤ ਵਿੱਚ 5000 ਰੁਪਏ ਪ੍ਰਤੀ ਏਕੜ ਬੱਚਤ ਹੁੰਦੀ ਹੈ। ਇਨ੍ਹਾਂ ਸਾਰੇ ਫਾਇਦਿਆਂ ਕਰਕੇ ਹੀ ਇਸ ਕਿਸਮ ਨੇ ਪਿਛਲੇ ਪੰਜ ਸਾਲਾਂ ਦੌਰਾਨ 13.9 ਤੋਂ 45.0 ਫੀਸਦੀ ਤੱਕ ਰਕਬਾ ਵਧਾਉਣ ਦੇ ਨਾਲ-ਨਾਲ ਸੂਬੇ ਦੇ ਕਿਸਾਨਾਂ ਵਿੱਚ ਵਧੇਰੇ ਪ੍ਰਸਿੱਧੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਝੋਨੇ ਦੀ ਕਿਸਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ, ਜਿਸ ’ਤੇ ਦੇਰ ਰਾਤ ਮੁੱਖ ਮੰਤਰੀ ਨੇ ਮੋੜਵਾਂ ਜਵਾਬ ਦਿੱਤਾ ਹੈ।
Related Posts
बेखौफ चोरों का आंतक
- Editor Universe News Plus
- September 20, 2024
- 0
घर में सोने-चांदी व नकदी पर हाथ किया साफ दीनानगर, (हरजिंदर सिंह गोराया): थाना दीनानगर के अधीन आते इलाके में बढ़ रही चोरी की वारदातों […]
आवारा कुत्तों का आतंक
- Editor Universe News Plus
- December 14, 2024
- 0
बुजुर्ग महिला को 25 से अधिक स्थानों पर काटा जालन्धर : जालंधर शहर में एक बुजुर्ग महिला को कुत्तों ने घेरकर उसपर हमला कर दिया। […]
चंडीगढ़ एयरपोर्ट पर फ्लाइट में बम की सूचना से मची अफरा-तफरी
- Editor Universe News Plus
- October 19, 2024
- 0
यात्रियों को फ्लाइट से निकाला मोहाली : चंडीगढ़ इंटरनेशनल एयरपोर्ट पर एक फ्लाइट में बम की सूचना से अचानक अफरा-तफरी मच गई। जानकारी के मुताबिक, […]