ਕੌਣ ਹਨ ਨੋਇਲ ਟਾਟਾ, ਜੋ ਹੁਣ ਸੰਭਾਲਣਗੇ Tata Trust ਦੀ ਕਮਾਂਡ

ਨਵੀਂ ਦਿੱਲੀ –ਨੋਏਲ ਟਾਟਾ (Noel Tata) ਹੁਣ ਟਾਟਾ ਗਰੁੱਪ ਦੀ ਵਿਰਾਸਤ ਨੂੰ ਸੰਭਾਲਣਗੇ। ਟਾਟਾ ਟਰੱਸਟ ਨੇ ਨੋਏਲ ਟਾਟਾ ਨੂੰ ਨਵਾਂ ਚੇਅਰਮੈਨ ਬਣਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਸਨ। ਬੁੱਧਵਾਰ (9 ਅਕਤੂਬਰ) ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਸੇ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਸੀ। ਇਸ ਸਮੇਂ ਟਾਟਾ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਹੈ। ਇਸ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਹਨ ਪਰ, ਟਾਟਾ ਟਰੱਸਟ ਇਸ ਤੋਂ ਵੀ ਉੱਪਰ ਹੈ, ਜਿਸ ਦੀ ਜ਼ਿੰਮੇਵਾਰੀ ਨੋਏਲ ਟਾਟਾ ਸੰਭਾਲਣਗੇ।

ਰਤਨ ਟਾਟਾ ਦੀ ਮੌਤ ਤੋਂ ਬਾਅਦ ਟਾਟਾ ਟਰੱਸਟ ਦੇ ਬੋਰਡ ਨੂੰ ਜਨਤਕ ਚੈਰੀਟੇਬਲ ਸੰਸਥਾ ਵਜੋਂ ਮੌਜੂਦਾ ਟਰੱਸਟੀਆਂ ‘ਚੋਂ ਇੱਕ ਨੂੰ ਨਵੇਂ ਚੇਅਰਮੈਨ ਵਜੋਂ ਨਿਯੁਕਤ ਕਰਨਾ ਪਿਆ। ਬੋਰਡ ਨੇ ਇਹ ਜ਼ਿੰਮੇਵਾਰੀ ਨੋਏਲ ਟਾਟਾ ਨੂੰ ਦਿੱਤੀ ਹੈ। ਨੋਏਲ ਪਹਿਲਾਂ ਸਰ ਦੋਰਾਬਜੀ ਟਾਟਾ ਟਰੱਸਟ ਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਰਹਿ ਚੁੱਕੇ ਹਨ। ਇਨ੍ਹਾਂ ਟਰੱਸਟਾਂ ਦੀ ਟਾਟਾ ਸੰਨਜ਼ ‘ਚ 66 ਫੀਸਦੀ ਦੀ ਵੱਡੀ ਹਿੱਸੇਦਾਰੀ ਹੈ। ਉਹ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਵਜੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਹਨ। ਇਸ ਨਾਲ ਸ਼ੇਅਰਧਾਰਕਾਂ ਨੂੰ ਇਹ ਸੁਨੇਹਾ ਵੀ ਜਾਵੇਗਾ ਕਿ ਟਾਟਾ ਪਰਿਵਾਰ ਦਾ ਕੋਈ ਮੈਂਬਰ ਟਰੱਸਟ ਚਲਾ ਰਿਹਾ ਹੈ।

ਨੋਏਲ ਟਾਟਾ ਰਤਨ ਟਾਟਾ ਦੇ ਸੌਤੇਲੇ ਭਰਾ ਹਨ। ਉਹ ਰਤਨ ਟਾਟਾ ਦੇ ਪਿਤਾ ਨਵਲ ਟਾਟਾ ਤੇ ਸਿਮੋਨ ਟਾਟਾ ਦੀ ਔਲਾਦ ਹਨ। ਨੋਏਲ ਇਸ ਸਮੇਂ ਟਾਟਾ ਇੰਟਰਨੈਸ਼ਨਲ ਲਿਮਟਿਡ ਦੇ ਪ੍ਰੈਜ਼ੀਡੈਂਟ ਤੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਹਨ। ਨੋਏਲ ਪਿਛਲੇ ਚਾਰ ਦਹਾਕਿਆਂ ਤੋਂ ਟਾਟਾ ਸਮੂਹ ‘ਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਉਹ ਟਾਟਾ ਗਰੁੱਪ ਦੀਆਂ ਕਈ ਕੰਪਨੀਆਂ ਦੇ ਬੋਰਡ ‘ਚ ਵੀ ਹੈ। ਨੋਏਲ ਟ੍ਰੇਂਟ, ਵੋਲਟਾਸ ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਵਿੱਚ ਪ੍ਰਧਾਨ ਅਤੇ ਟਾਟਾ ਸਟੀਲ ਅਤੇ ਟਾਈਟਨ ਕੰਪਨੀ ਲਿਮਟਿਡ ਵਿੱਚ ਵਾਇਸ ਪ੍ਰੈਜ਼ੀਡੈਂਟ ਵਜੋਂ ਸ਼ਾਮਲ ਹਨ।

ਟਾਟਾ ਟਰੱਸਟ ਦੀ ਨੀਂਹ ਨੋਏਲ ਤੇ ਰਤਨ ਦੇ ਪੜਦਾਦਾ ਜਮਸ਼ੇਦਜੀ ਟਾਟਾ ਨੇ 1892 ‘ਚ ਰੱਖੀ ਸੀ। ਟਾਟਾ ਟਰੱਸਟ ਕੋਲ ਟਾਟਾ ਸਨਸ ਦੀ 66 ਫੀਸਦ ਦੀ ਹਿੱਸੇਦਾਰੀ ਹੈ, ਜੋ 150 ਸਾਲ ਤੋਂ ਵੱਧ ਪੁਰਾਣੇ ਟਾਟਾ ਬ੍ਰਾਂਡ ਦੇ ਅਧੀਨ ਵਿਅਕਤੀਗਤ ਫਰਮਾਂ ਦੀ ਹੋਲਡਿੰਗ ਕੰਪਨੀ ਹੈ। ਇਸ ਟਰੱਸਟ ਦੀ ਜ਼ਿੰਮੇਵਾਰੀ ਹਮੇਸ਼ਾ ਟਾਟਾ ਪਰਿਵਾਰ ਦੇ ਕਿਸੇ ਮੈਂਬਰ ਨੇ ਸੰਭਾਲੀ ਹੈ। ਰਤਨ ਟਾਟਾ ਨੇ ਵਿਆਹ ਨਹੀਂ ਕਰਵਾਇਆ ਤੇ ਉਨ੍ਹਾਂ ਨੇ ਟਾਟਾ ਟਰੱਸਟ ‘ਚ ਕੋਈ ਉੱਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਸੀ। ਅਜਿਹੇ ‘ਚ ਟਾਟਾ ਟਰੱਸਟ ਦੇ ਬੋਰਡ ਨੇ ਨੋਏਲ ਟਾਟਾ ਨੂੰ ਛੇਵਾਂ ਚੇਅਰਮੈਨ ਨਿਯੁਕਤ ਕੀਤਾ ਹੈ।

ਟਾਟਾ ਗਰੁੱਪ ਦੀ ਸਥਾਪਨਾ 1868 ‘ਚ ਜਮਸ਼ੇਦਜੀ ਟਾਟਾ ਵੱਲੋਂ ਕੀਤੀ ਗਈ ਸੀ। ਇਸ ਦਾ ਕਾਰੋਬਾਰ 100 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਹ ਸਮੂਹ ਰਸੋਈ ‘ਚ ਨਮਕ ਬਣਾਉਣ ਤੋਂ ਲੈ ਕੇ ਕੈਮੀਕਲ, ਸਾਫਟਵੇਅਰ, ਆਟੋਮੋਬਾਈਲ ਅਤੇ ਹਵਾਈ ਜਹਾਜ਼ ਉਡਾਉਣ ਤਕ ਦਾ ਕਾਰੋਬਾਰ ਕਰਦਾ ਹੈ। ਵਿੱਤੀ ਸਾਲ 2023-24 ‘ਚ ਟਾਟਾ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੀ ਕੁੱਲ ਆਮਦਨ 13.86 ਲੱਖ ਕਰੋੜ ਰੁਪਏ ਸੀ। ਟਾਟਾ ਟਰੱਸਟ ਨੇ ਸਾਲ 2023 ਵਿੱਚ 470 ਕਰੋੜ ਰੁਪਏ ਦਾਨ ਕੀਤੇ ਸਨ।