ਹੁਣ ਤੱਕ ਪਿਛਲੇ ਸਾਲ ਨਾਲੋਂ 76 ਫੀਸਦ ਘੱਟ ਸੜੀ ਪਰਾਲੀ

ਪਟਿਆਲਾ-ਪੰਜਾਬ ਵਿਚ ਇਸ ਸਾਲ ਪਰਾਲੀ ਸੜਣ ਦੇ ਮਾਮਲਿਆਂ ਵਿਚ ਕਟੌਤੀ ਦਰਜ ਕੀਤੀ ਗਈ ਹੈ। ਇਸ ਸਾਲ 15 ਸਤੰਬਰ ਤੋਂ 08 ਅਕੂਤਬਰ ਤੱਕ 239 ਥਾਈੰ ਪਰਾਲੀ ਸੜਣ ਦੇ ਮਾਮਲੇ ਰਿਪੋਰਟ ਹੋਏ ਹਨ ਜੋਕਿ ਪਿਛਲੇ ਸਾਲ ਨਾਲੋਂ 76 ਫੀਸਦੀ ਘੱਟ ਹਨ। ਪਿਛਲੇ ਸਾਲ 2023 ਵਿਚ 23 ਦਿਨਾਂ ਦੌਰਾਨ 969 ਥਾਈਂ ਪਰਾਲੀ ਸੜਣ ਦੇ ਮਾਮਲੇ ਰਿਪੋਰਟ ਹੋਏ ਸਨ ਜਦੋਂਕਿ ਇਸ ਸਾਲ ਇਸੇ ਸਮੇਂ ਦੌਰਾਨ 234 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ।

ਇਸ ਸਾਲ 15 ਸਤੰਬਰ ਤੋਂ 24 ਸਤੰਬਰ ਤੱਕ ਭਾਵ ਸੀਜਨ ਦੇ ਪਹਿਲੇ ਨੌਂ ਦਿਨਾਂ ਵਿਚ 81 ਥਾਈਂ ਖੇਤਾਂ ਵਿਚ ਪਰਾਲੀ ਸਾੜੀ ਗਈ। 24 ਤੋਂ 31 ਸਤੰਬਰ ਤੱਕ ਸੱਤ ਦਿਨਾਂ ਵਿਚ 74 ਥਾਈਂ ਪਰਾਲੀ ਸਾੜਣ ਦੇ ਮਾਮਲੇ ਰਿਪੋਰਟਰ ਹੋਏ। 31 ਸਤੰਬਰ ਤੋਂ 05 ਅਕਤੂਬਰ ਤੱਕ ਪੰਜ ਦਿਨਾਂ ਵਿਚ 38 ਅਤੇ ਅੱਠ ਅਕਤੂਬਰ ਤੱਕ ਤਿੰਨ ਦਿਨਾਂ ਵਿਚ 41 ਥਾਈਂ ਪਰਾਲੀ ਸਾੜੀ ਗਈ ਹੈ।

ਸਾਲ 2023 ਵਿਚ 15 ਸਤੰਬਰ ਤੋਂ 08 ਅਕਤੂਬਰ ਤੱਕ ਕੁੱਲ 969 ਮਾਮਲੇ ਰਿਪੋਰਟ ਹੋਏ ਸਨ। ਜਿਨਾਂ ਵਿਚੋਂ ਅੰਮ੍ਰਿਤਸਰ ਵਿਚ ਸਭ ਤੋਂ ਵੱਧ 559, ਤਰਨਤਾਰਨ ਵਿਚ 139, ਪਟਿਆਲਾ ’ਚ 64, ਕਪੂਰਥਲਾ ’ਚ 58, ਐਸਏਐਸ ਨਗਰ ’ਚ 36, ਸੰਗਰੂਰ ’ਚ 24, ਫਿਰੋਜਪੁਰ 20, ਜਲੰਧਰ 14, ਗੁਰਦਾਸਪੁਰ 10, ਫਤਿਹਗੜ੍ਹ ਸਾਹਿਬ 09, ਬਰਨਾਲਾ ਤੇ ਫਰੀਦਕੋਟ 06-06, ਫਾਜਿਲਕਾ 03, ਲੁਧਿਆਣਾ 08, ਮਾਨਸਾ 04, ਮੋਗਾ, ਹੁਸ਼ਿਆਰਪੁਰ ਤੇ ਮਲੇਰਕੋਟਲਾ 02-02, ਰੂਪ ਨਗਰ ’ਚ 01 ਥਾਈਂ ਪਰਾਲੀ ਸੜੀ। ਪਿਛਲੇ ਸਾਲ ਇਨਾਂ 23 ਦਿਨਾਂ ਦੌਰਾਨ ਪਠਾਨਕੋਟ ਅਤੇ ਬਠਿੰਡਾ ਦੇ ਖੇਤਾਂ ਵਿਚ ਪਰਾਲੀ ਸੜਣ ਦਾ ਕੋਈ ਵੀ ਮਾਮਲਾ ਰਿਪੋਰਟ ਨਹੀਂ ਹੋਇਆ ਸੀ।

ਇਸ ਸਾਲ 15 ਸਤੰਬਰ ਤੋਂ 18 ਅਕਤੂਬਰ ਤੱਕ ਪਰਾਲੀ ਸੜਣ ਦੇ 234 ਮਾਮਲੇ ਰਿਪੋਰਟ ਹੋਏ ਹਨ। ਇਨਾਂ ਵਿਚ ਅੰਮ੍ਰਿਤਸਰ ’ਚ 103, ਤਰਨ ਤਾਰਨ ’ਚ 30, ਕਪੂਰਥਲਾ 21, ਫਿਰੋਜਪੁਰ 14, ਸੰਗਰੂਰ 12, ਗੁਰਦਾਸਪੁਰ 11, ਜਲੰਧਰ 10, ਪਟਿਆਲਾ 08, ਐੱਸਏਐੱਸ ਨਗਰ 06, ਫਤਿਹਗੜ੍ਹ ਸਾਹਿਬ 05, ਮਾਨਸਾ 03, ਲੁਧਿਆਣਾ, ਮਲੇਰਕੋਟਲਾ ਤੇ ਫਾਜਿਲਕਾ 02-02, ਮੋਗਾ, ਬਠਿੰਡਾ, ਫਰੀਦਕੋਟ ਤੇ ਰੂਪ ਨਗਰ 01-01 ਥਾਈਂ ਖੇਤਾਂ ’ਚ ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਹੁਸ਼ਿਆਰਪੁਰ, ਪਠਾਨਕੋਟ ਅਤੇ ਬਰਨਾਲਾ ਵਿਚ ਹੁਣ ਤੱਕ ਪਰਾਲੀ ਸਾੜਣ ਦਾ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ ਹੈ।