RRB NTPC ਦੀ ਭਰਤੀ ਲਈ ਹੁਣ ਇਸ ਤਰੀਕ ਤਕ ਕਰ ਸਕਦੇ ਹੋ ਅਪਲਾਈ, 12ਵੀਂ ਪਾਸ ਕਰ ਸਕਦੇ ਨੇ ਅਪਲਾਈ

ਨਵੀਂ ਦਿੱਲੀ- RRB NTPC 12th ਪੱਧਰ ਦੀ ਭਰਤੀ ‘ਚ ਸ਼ਾਮਲ ਹੋਣ ਜਾ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (Under Graduate) ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ RRB ਵੱਲੋਂ 27 ਅਕਤੂਬਰ 2024 ਤਕ ਵਧਾ ਦਿੱਤੀ ਗਈ ਹੈ। ਜਿਹੜੇ ਉਮੀਦਵਾਰ ਕਿਸੇ ਕਾਰਨ ਹੁਣ ਤਕ ਅਪਲਾਈ ਨਹੀਂ ਕਰ ਸਕੇ ਤੇ ਇਸ ਭਰਤੀ ਲਈ ਪੂਰੀ ਯੋਗਤਾ ਰੱਖਦੇ ਹਨ ਤਾਂ ਉਹ ਤੁਰੰਤ ਅਧਿਕਾਰਤ ਵੈੱਬਸਾਈਟ www.rrbapply.gov.in ‘ਤੇ ਜਾ ਕੇ ਜਾਂ ਇਸ ਪੇਜ ‘ਤੇ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਬਿਨਾਂ ਕਿਸੇ ਦੇਰੀ ਦੇ ਫਾਰਮ ਭਰ ਸਕਦੇ ਹਨ।

ਜੇਕਰ ਉਮੀਦਵਾਰ ਬਿਨੈ-ਪੱਤਰ ਫਾਰਮ ਭਰਨ ਦੌਰਾਨ ਗਲਤੀਆਂ ਕਰਦੇ ਹਨ ਤਾਂ ਉਹ ਇਸ ਵਿਚ ਸੋਧ ਕਰ ਸਕਣਗੇ। RRB ਵੱਲੋਂ ਕੁਰੈਕਸ਼ਨ ਵਿੰਡੋ 30 ਅਕਤੂਬਰ ਤੋਂ ਖੋਲ੍ਹੀ ਜਾਵੇਗੀ ਜੋ 6 ਨਵੰਬਰ 2024 ਤਕ ਖੁੱਲ੍ਹੀ ਰਹੇਗੀ। ਉਮੀਦਵਾਰ ਇਨ੍ਹਾਂ ਮਿਤੀਆਂ ਦੇ ਅੰਦਰ ਫਾਰਮ ‘ਚ ਸੁਧਾਰ ਕਰਨ ਦੇ ਯੋਗ ਹੋਣਗੇ।

RRB NTPC (ਅੰਡਰ ਗ੍ਰੈਜੂਏਟ) ਭਰਤੀ ‘ਚ ਹਿੱਸਾ ਲੈਣ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ ਇੰਟਰਮੀਡੀਏਟ (10+2) ਪਾਸ ਹੋਣਾ ਜ਼ਰੂਰੀ ਹੈ। ਕੁਝ ਅਸਾਮੀਆਂ ਲਈ ਉਮੀਦਵਾਰਾਂ ਨੂੰ ਹਿੰਦੀ/ਅੰਗਰੇਜ਼ੀ ਟਾਈਪਿੰਗ ਦਾ ਵੀ ਗਿਆਨ ਹੋਣਾ ਚਾਹੀਦਾ ਹੈ।

ਵਿਦਿਅਕ ਯੋਗਤਾ ਦੇ ਨਾਲ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਉਮਰ 33 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ‘ਚ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਜਨਵਰੀ, 2025 ਨੂੰ ਕੀਤੀ ਜਾਵੇਗੀ।

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਪਹਿਲਾਂ ਅਧਿਕਾਰਤ ਵੈੱਬਸਾਈਟ rrbapply.gov.in ‘ਤੇ ਜਾਣ।

ਵੈੱਬਸਾਈਟ ਦੇ ਹੋਮ ਪੇਜ ‘ਤੇ ਅਪਲਾਈ ਲਿੰਕ ‘ਤੇ ਕਲਿੱਕ ਕਰ ਕੇ ਕ੍ਰਿਏਟ ਅਕਾਊਂਟ ‘ਤੇ ਕਲਿੱਕ ਕਰੋ ਤੇ ਲੋੜੀਂਦੇ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਕਰ ਲਓ।

ਇਸ ਤੋਂ ਬਾਅਦ ਆਲਰਡੀ ਹੈਵ ਐਨ ਅਕਾਉਂਟ ਲਿੰਕ ‘ਤੇ ਕਲਿੱਕ ਕਰੋ ਤੇ ਹੋਰ ਜਾਣਕਾਰੀ ਭਰ ਕੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰੋ।

ਹੁਣ ਨਿਰਧਾਰਤ ਫੀਸ ਜਮ੍ਹਾ ਕਰੋ ਤੇ ਫਾਰਮ ਜਮ੍ਹਾ ਕਰਨ ਤੋਂ ਬਾਅਦ ਇਸਦਾ ਪ੍ਰਿੰਟਆਊਟ ਲਓ ਅਤੇ ਇਸਨੂੰ ਸੁਰੱਖਿਅਤ ਰੱਖ ਲਓ।

ਅਰਜ਼ੀ ਫਾਰਮ ਭਰਨ ਦੇ ਨਾਲ ਜਨਰਲ/ਓਬੀਸੀ/ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ ਅਤੇ SC/ST/PH/ਮਹਿਲਾ ਉਮੀਦਵਾਰਾਂ ਨੂੰ 250 ਰੁਪਏ ਅਦਾ ਕਰਨੇ ਪੈਣਗੇ। ਐਪਲੀਕੇਸ਼ਨ ਫੀਸ ਆਨਲਾਈਨ ਮੋਡ ਰਾਹੀਂ ਜਮ੍ਹਾ ਕੀਤੀ ਜਾ ਸਕਦੀ ਹੈ।