ਅਮਰੀਕੀ ਵਿਗਿਆਨੀਆਂ ਵਿਕਟਰ ਐਂਬਰੋਜ਼ ਤੇ ਗੈਰੀ ਰੁਵਕੋਨ ਨੂੰ ਮਿਲਿਆ ਨੋਬਲ ਪੁਰਸਕਾਰ

ਸਟਾਕਹੋਮ-ਨੋਬਲ ਪੁਰਸਕਾਰ 2024 ਦੇ ਜੇਤੂਆਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਅੱਜ ਮੈਡੀਸਨ ਅਤੇ ਫਿਜ਼ੀਓਲੋਜੀ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਸ ਸਾਲ ਦਵਾਈ ਦਾ ਨੋਬਲ ਪੁਰਸਕਾਰ ਵਿਕਟਰ ਐਂਬਰੋਸ (Victor Ambros) ਅਤੇ ਗੈਰੀ ਰੁਵਕੋਨ (Gary Ruvkun) ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਮਾਈਕ੍ਰੋ RNA ਦੀ ਖੋਜ ਲਈ ਮਿਲਿਆ।

ਨੋਬਲ ਅਸੈਂਬਲੀ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਇਹ ਸਮਝਣ ਲਈ ਮਹੱਤਵਪੂਰਨ ਹੈ ਕਿ ਮਨੁੱਖਾਂ ਸਮੇਤ ਜੀਵ ਕਿਵੇਂ ਵਿਕਸਿਤ ਹੁੰਦੇ ਹਨ ਅਤੇ ਕੰਮ ਕਰਦੇ ਹਨ।

ਨੋਬਲ ਪੁਰਸਕਾਰ ਦੇਣ ਵਾਲੀ ਕਮੇਟੀ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ mRNA ਤਕਨੀਕ ਤੋਂ ਬਣੀ ਕੋਰੋਨਾ ਵੈਕਸੀਨ ਰਾਹੀਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਬਾਹਰ ਆ ਸਕਦੀ ਹੈ। ਅਜਿਹਾ ਪਹਿਲੀ ਵਾਰ ਕੋਰੋਨਾ ਮਹਾਮਾਰੀ ਦੌਰਾਨ ਹੋਇਆ ਜਦੋਂ mRNA ਤਕਨੀਕ ‘ਤੇ ਆਧਾਰਿਤ ਟੀਕਾ ਬਣਾਇਆ ਗਿਆ। ਇਸ ਤਕਨੀਕ ਦੀ ਵਰਤੋਂ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਕਿ ਫਾਈਜ਼ਰ, ਬਾਇਓ ਐਨ ਟੈਕ ਅਤੇ ਮੋਡਰਨਾ ਦੁਆਰਾ ਕੀਤੀ ਗਈ ਸੀ।