ਬੀਰਭੂਮ ਦੀ ਕੋਲਾ ਖਾਨ ’ਚ ਜ਼ਬਰਦਸਤ ਧਮਾਕਾ, ਸੱਤ ਮਜ਼ਦੂਰਾਂ ਦੀ ਮੌਤ

ਬੀਰਭੂਮ –ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਅੱਜ ਕੋਲੇ ਦੀ ਖ਼ਾਨ ਵਿਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।

ਇਸ ਤੋਂ ਪਹਿਲਾਂ ਬੀਰਭੂਮ ਜ਼ਿਲ੍ਹੇ ਦੇ ਨਲਹਟੀ ਥਾਣਾ ਖੇਤਰ ਦੇ ਮਹੇਸ਼ ਗੁਡੀਆ ਪਿੰਡ ‘ਚ ਪੱਥਰ ਤੋੜਦੇ ਸਮੇਂ ਇਕ ਪੱਥਰ ਦੇ ਖਾਨ ‘ਚ ਖਿਸਕਣ ਕਾਰਨ ਮੌਕੇ ‘ਤੇ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ।