ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਾ ਦੀਵਾਨਾ ਹੋਇਆ ਦਿਲਜੀਤ ਦੁਸਾਂਝ

 ਨਵੀਂ ਦਿੱਲੀ : ਦਿਲਜੀਤ ਦੁਸਾਂਝ (Diljit Dosanjh) ਦੇ ਗੀਤ ਦੁਨੀਆ ਭਰ ‘ਚ ਮਕਬੂਲ ਹਨ। ਇਨ੍ਹੀਂ ਦਿਨੀਂ ਉਹ ਦਿਲ-ਲੁਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਹੋਣ ਵਾਲੇ ਇਸ ਮਿਊਜ਼ੀਕਲ ਟੂਰ ਨੂੰ ਦਿਲਜੀਤ ਆਪਣੀ ਹਰ ਪਰਫਾਰਮੈਂਸ ਨਾਲ ਖਾਸ ਬਣਾਉਂਦਾ ਨਜ਼ਰ ਆ ਰਿਹਾ ਹੈ। ਪਰ ਇਸ ਵਾਰ ਲਾਈਵ ਕੰਸਰਟ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।

ਦਿਲਜੀਤ ਦੁਸਾਂਝ ਦਾ ਤਾਜ਼ਾ ਲਾਈਵ ਕੰਸਰਟ ਲੰਡਨ ਵਿੱਚ ਹੋਇਆ। ਇੱਥੇ ਵੀ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਪਰ ਲੰਡਨ ਦੇ ਇਸ ਲਾਈਵ ਕੰਸਰਟ ਤੋਂ ਉਹ ਸੀਨ ਵਾਇਰਲ ਹੋ ਗਿਆ, ਜਦੋਂ ਦਿਲਜੀਤ ਨੇ ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ (Hania Amir) ਨਾਲ ਸਟੇਜ ‘ਤੇ ਇਕ ਛੋਟੀ ਜਿਹੀ ਪਰਫਾਰਮੈਂਸ ਦਿੱਤੀ।

ਹਾਨੀਆ ਆਮਿਰ ਨੇ ਦਿਲਜੀਤ ਦੇ ਕੰਸਰਟ ‘ਚ ਸ਼ਿਰਕਤ ਕੀਤੀ ਸੀ। ਦਿਲਜੀਤ ਨੇ ਉਸ ਨੂੰ ਸਟੇਜ ‘ਤੇ ਬੁਲਾਇਆ ਤੇ ਉਸ ਲਈ ਇਕ ਗੀਤ ਵੀ ਗਾਇਆ। ਹਾਨੀਆ ਜਿਵੇਂ ਹੀ ਸਟੇਜ ‘ਤੇ ਪਹੁੰਚੀ, ਦਿਲਜੀਤ ਨੇ ਉਸ ਲਈ ਆਪਣਾ ਹਿੱਟ ਟਰੈਕ ‘ਲਵਰ’ ਗਾਇਆ। ਦੋਵਾਂ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਦਿਲਜੀਤ ਨੇ ਨਾ ਸਿਰਫ ਹਾਨੀਆ ਲਈ ਗੀਤ ਗਾਇਆ, ਸਗੋਂ ਖੁਦ ਨੂੰ ਉਸ ਦਾ ਫੈਨ ਵੀ ਦੱਸਿਆ ਹੈ। ਉਸਨੇ ਪੰਜਾਬੀ ਵਿੱਚ ਕਿਹਾ, “ਮੈਂ ਤੁਹਾਡਾ ਤੇ ਤੁਹਾਡੇ ਕੰਮ ਦਾ ਫੈਨ ਹਾਂ”। ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਧੰਨਵਾਦ। ਇੱਥੇ ਆਉਣ ਲਈ ਤੁਹਾਡਾ ਧੰਨਵਾਦ। ਮੈਂ ਇੱਥੇ ਆਉਣ ਲਈ ਸੱਚ ’ਚ ਤੁਹਾਡਾ ਧੰਨਵਾਦ ਕਰਦਾ ਹਾਂ।”

ਦਿਲਜੀਤ ਦੇ ਇਸ ਈਵੈਂਟ ‘ਚ ਇਕ ਹੋਰ ਖਾਸ ਗੱਲ ਦੇਖਣ ਨੂੰ ਮਿਲੀ। ਉਨ੍ਹਾਂ ਨਾਲ ਇੱਥੇ ਰੈਪਰ ਬਾਦਸ਼ਾਹ ਨੇ ਵੀ ਪਰਫਾਰਮ ਕੀਤਾ। ਦਿਲਜੀਤ ਨੂੰ ਹਾਨੀਆ ਅਤੇ ਬਾਦਸ਼ਾਹ ਨਾਲ ਪਹਿਲੀ ਵਾਰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।