ਮੈਲਬੌਰਨ : ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇਅ ਲਾਈਟ ਸੇਵਿੰਗ’ ਨਿਯਮ (Day Light Saving Rule) ਤਹਿਤ ਐਤਵਾਰ 6 ਅਕਤੂਬਰ ਸਵੇਰੇ ਦੋ ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾੳੇੂਥ ਆਸਟ੍ਰੇਲੀਆ ‘ਚ ਹੋਵੇਗੀ। ਬਾਕੀ ਸੂਬਿਆਂ ਨਾਰਦਨ ਟੈਰੀਟਰੀ, ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ‘ਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ। ਹਰ ਸਾਲ ਆਸਟ੍ਰੇਲੀਆ ਦੇ ਇੰਨਾ ਸੂਬਿਆਂ ‘ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇਕ ਘੰਟੇ ਦੇ ਲਈ ਅੱਗੇ ਹੋ ਜਾਂਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਤੇ ਬਿਜਲੀ ਦੀ ਬਚਤ ਕਰਨ ਲਈ ਕੀਤੀ ਜਾਂਦੀ ਹੈ। ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫਰਕ ਰਹਿ ਜਾਵੇਗਾ। ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਲਈ ਸਹਾਈ ਹੋ ਰਿਹਾ ਹੈ
Related Posts
ਮਾਲਦੀਵ ਜਾਣ ਵਾਲੇ ਲੋਕਾਂ ਨੂੰ ਮਿਲੇਗੀ ਸਹੂਲਤ
- Editor Universe Plus News
- October 21, 2024
- 0
ਮਾਲੇ –ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਐਤਵਾਰ ਨੂੰ ਕੈਬਨਿਟ ਦੀ ਸਿਫਾਰਿਸ਼ ਦੇ ਬਾਅਦ ਆਪਣੇ ਦੇਸ਼ ਵਿੱਚ ਯੂਪੀਆਈ ਲਾਂਚ ਕਰਨ ਦਾ ਫ਼ੈਸਲਾ ਕੀਤਾ। ਭਾਰਤ ਵੱਲੋਂ […]
ਨੇਤਨਯਾਹੂ ਦੇ ਘਰ ਨੇੜੇ ਡਰੋਨ ਹਮਲਾ, ਹਿਜ਼ਬੁੱਲਾ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਬਣਾਇਆ ਨਿਸ਼ਾਨਾ
- Editor Universe Plus News
- October 19, 2024
- 0
ਨਵੀਂ ਦਿੱਲੀ-ਕੇਂਦਰੀ ਇਜ਼ਰਾਈਲ ਦੇ ਸ਼ਹਿਰ ਕੈਸਰੀਆ ਦੇ ਇੱਕ ਘਰ ‘ਤੇ ਲਿਬਨਾਨੀ ਪਾਸਿਓਂ ਹਮਲਾ ਕੀਤਾ ਗਿਆ। ਹਮਲੇ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਘਰ ਸੀ। […]
ਇਸ ਸੂਬੇ ‘ਚ ਟਰੰਪ ਤੇ ਕਮਲਾ ਨੂੰ ਮਿਲੀਆਂ 3-3 ਵੋਟਾਂ
- Editor Universe Plus News
- November 5, 2024
- 0
ਵਾਸ਼ਿੰਗਟਨ-ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਨਿਊ ਹੈਂਪਸ਼ਾਇਰ ਦੇ ਡਿਕਸਵਿਲੇ ਨੌਚ ਵਿੱਚ ਵੀ ਵੋਟਿੰਗ ਦੇ ਨਤੀਜੇ ਸਾਹਮਣੇ ਆਏ ਹਨ। […]