ਨਵੀਂ ਦਿੱਲੀ : ਹਮਾਸ ਤੇ ਹਿਜ਼ਬੁੱਲਾ ਨਾਲ ਸਿੱਧੀ ਜੰਗ ਵਿੱਚ ਰੁੱਝਿਆ ਇਜ਼ਰਾਈਲ ਹੁਣ ਭਿਅੰਕਰ ਹੋ ਗਿਆ ਹੈ। ਇਜ਼ਰਾਇਲੀ ਜਲ ਸੈਨਾ ਨੇ ਸੀਰੀਆ ‘ਚ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਜ਼ਰਾਈਲ ਨੇ ਲਗਭਗ 30 ਮਿਜ਼ਾਈਲਾਂ ਨਾਲ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ ਇੱਥੇ ਈਰਾਨੀ ਹਥਿਆਰ ਰੱਖੇ ਹੋਏ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਇਹ ਹਥਿਆਰ ਸੀਰੀਆ ਰਾਹੀਂ ਹਿਜ਼ਬੁੱਲਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਰੂਸ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਪਰ ਇਹ ਸਹੀ ਨਹੀਂ ਹੈ। ਇਜ਼ਰਾਈਲ ਨੇ ਰੂਸ ਦੇ ਏਅਰਬੇਸ ਨੂੰ ਨਹੀਂ ਬਲਕਿ ਏਅਰਬੇਸ ਦੇ ਕੋਲ ਸਥਿਤ ਉਸਦੇ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਹੈ। ਇਲਜ਼ਾਮ ਹੈ ਕਿ ਈਰਾਨ ਦੇ ਹਥਿਆਰ ਰੂਸੀ ਹਥਿਆਰਾਂ ਦੇ ਡਿਪੂਆਂ ਵਿੱਚ ਰੱਖੇ ਗਏ ਸਨ। ਇਜ਼ਰਾਈਲ ਨੇ ਇਨ੍ਹਾਂ ਹਥਿਆਰਾਂ ਨੂੰ ਅੱਤਵਾਦੀ ਸੰਗਠਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ।