ਨਵੀਂ ਦਿੱਲੀ : ਸ਼ੇਅਰ ਬਾਜ਼ਾਰ (share market) ‘ਚ ਗਲੋਬਲ ਪੱਧਰ ’ਤੇ ਹੋ ਰਹੀ ਉਥਲ-ਪੁਥਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਵੀਰਵਾਰ ਦੇ ਸੈਸ਼ਨ ‘ਚ ਬਾਜ਼ਾਰ ਦੇ ਦੋਵੇਂ ਸਟਾਕ ਐਕਸਚੇਂਜ ਭਾਰੀ ਨੁਕਸਾਨ ਦੇ ਨਾਲ ਕਾਰੋਬਾਰ ਕਰ ਰਹੇ ਸਨ। ਅੱਜ ਵੀ ਬਾਜ਼ਾਰ ‘ਚ ਗਿਰਾਵਟ ਜਾਰੀ ਹੈ ਪਰ ਗਿਰਾਵਟ ਕੱਲ੍ਹ ਦੇ ਮੁਕਾਬਲੇ ਘੱਟ ਹੈ
ਸ਼ੁਰੂਆਤੀ ਕਾਰੋਬਾਰ ‘ਚ ਸੈਂਸੇੇਕਸ (sensex) 99.71 ਅੰਕ ਜਾਂ 0.12 ਫੀਸਦੀ ਦੀ ਗਿਰਾਵਟ ਨਾਲ 82,397.39 ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ (nifty) ਵੀ 41.30 ਅੰਕ ਜਾਂ 0.16 ਫੀਸਦੀ ਡਿੱਗ ਕੇ 25,208.80 ਅੰਕ ‘ਤੇ ਆ ਗਿਆ।
ਨਿਫਟੀ ‘ਤੇ, ਓਐਨਜੀਸੀ, ਐਚਡੀਐਫਸੀ ਲਾਈਫ, ਮਾਰੂਤੀ ਸੁਜ਼ੂਕੀ, ਭਾਰਤ ਇਲੈਕਟ੍ਰਾਨਿਕਸ, ਟੀਸੀਐਸ ਦੇ ਸ਼ੇਅਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਬਜਾਜ ਫਾਈਨਾਂਸ, ਬੀਪੀਸੀਐਲ, ਟ੍ਰੈਂਟ, ਏਸ਼ੀਅਨ ਪੇਂਟਸ ਅਤੇ ਸਿਪਲਾ ਲਾਲ ਨਿਸ਼ਾਨ ’ਤੇ ਹਨ।