ਫਿਲਮੀ ਦੁਨੀਆ ਦੀਆਂ ਇਨ੍ਹਾਂ ਮਸ਼ਹੂਰ ਜੋੜੀਆਂ ਦੇ ਤਲਾਕ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਬਾਲੀਵੁੱਡ ਇੰਡਸਟਰੀ (Bollywood industry) ਦੇ ਕਈ ਅਜਿਹੇ ਸਿਤਾਰੇ ਹਨ ਜੋ ਆਪਣੇ ਵਿਆਹ ‘ਚ ਬਹੁਤ ਜ਼ਿਆਦਾ ਖਰਚ ਕਰਦੇ ਹਨ ਤੇ ਉਨ੍ਹਾਂ ਦਾ ਵਿਆਹ ਇੰਨਾ ਸ਼ਾਨਦਾਰ ਵੀ ਹੁੰਦਾ ਹੈ ਕਿ ਜਿਸ ਦੀ ਚਰਚਾ ਲੰਬੇ ਸਮੇਂ ਤੱਕ ਪ੍ਰਸ਼ੰਸਕਾਂ ਵਿੱਚ ਰਹਿੰਦੀ ਹੈ। ਪਰ ਬਾਲੀਵੁੱਡ ਸਿਤਾਰਿਆਂ ਦੇ ਤਲਾਕ (Divorce of Bollywood stars) ਵੀ ਤੁਹਾਡੀ ਹੈਰਾਨੀ ਨੂੰ ਵਧਾ ਦਿੰਦੇ ਹਨ। ਹੁਣ ਤਕ ਫਿਲਮੀ ਦੁਨੀਆ ‘ਚ ਕਈ ਅਜਿਹੀਆਂ ਜੋੜੀਆਂ ਹਨ ਜਿਨ੍ਹਾਂ ਨੇ ਕਦੇ ਆਪਣੀ ਲਵ ਸਟੋਰੀ ਰਾਹੀਂ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਸੀ ਪਰ ਉਨ੍ਹਾਂ ਨੇ ਅਚਾਨਕ ਤਲਾਕ ਦਾ ਐਲਾਨ ਕਰ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਇਸ ਲਿਸਟ ‘ਚ ਆਮਿਰ ਖਾਨ ਤੇ ਕਿਰਨ ਰਾਓ ਦਾ ਨਾਂ ਵੀ ਸ਼ਾਮਲ ਹੈ। ਦੋਵਾਂ ਨੇ ਸਾਲ 2021 ‘ਚ ਅਚਾਨਕ ਤਲਾਕ ਦਾ ਐਲਾਨ ਕਰ ਕੇ ਹੈਰਾਨੀ ਪੈਦਾ ਕਰ ਦਿੱਤੀ। ਉਨ੍ਹਾਂ ਦਾ ਰਿਸ਼ਤਾ 15 ਸਾਲ ਤੱਕ ਚੱਲਿਆ। ਇੱਥੇ ਇਹ ਦੱਸ ਦਈਏ ਕਿ ਇਹ ਆਮਿਰ ਖਾਨ ਦਾ ਦੂਜਾ ਵਿਆਹ ਸੀ। ਉਹ ਕਾਫੀ ਸਮੇਂ ਤੋਂ ਇੱਕ ਦੂਜੇ ਦੇ ਨਾਲ ਖੁਸ਼ ਸਨ ਪਰ ਉਨ੍ਹਾਂ ਦੇ ਤਲਾਕ ਨੇ ਸਭ ਦੇ ਹੋਸ਼ ਹੀ ਉਡਾ ਦਿੱਤੇ ਸੀ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਇਸ ਫੈਸਲੇ ਨੂੰ ਸਮਝਣ ਲਈ ਸਮਾਂ ਲੱਗਾ।

ਲਗਪਗ ਦੋ ਸਾਲ ਤੱਕ ਵੱਖ ਰਹਿਣ ਤੋਂ ਬਾਅਦ ਖਬਰ ਆਈ ਕਿ ਅਭਿਨੇਤਾ ਧਨੁਸ਼ ਤੇ ਐਸ਼ਵਰਿਆ ਰਜਨੀਕਾਂਤ ਨੇ ਅਧਿਕਾਰਤ ਤੌਰ ‘ਤੇ ਤਲਾਕ ਲਈ ਅਰਜ਼ੀ ਦਿੱਤੀ। ਇਹ ਖ਼ਬਰ 8 ਅਪ੍ਰੈਲ, 2024 ਨੂੰ ਸਾਹਮਣੇ ਆਈ। ਜਦੋਂ ਸਾਬਕਾ ਜੋੜੇ ਦੇ ਇੱਕ ਨਜ਼ਦੀਕੀ ਸੂਤਰ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਧਨੁਸ਼ ਤੇ ਐਸ਼ਵਰਿਆ ਨੇ ਧਾਰਾ 13ਬੀ ਦੇ ਤਹਿਤ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਿੱਤੀ ਹੈ। ਜਨਵਰੀ 2022 ਵਿੱਚ ਧਨੁਸ਼ ਤੇ ਐਸ਼ਵਰਿਆ ਨੇ ਆਪਣੇ ਵੱਖ ਹੋਣ ਦਾ ਐਲਾਨ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਅਧਿਕਾਰਤ ਪੋਸਟ ਕੀਤਾ। ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ।

ਫਰਵਰੀ 2024 ਵਿੱਚ ਅਦਾਕਾਰਾ ਈਸ਼ਾ ਦਿਓਲ ਤੇ ਭਰਤ ਤਖਤਾਨੀ ਨੇ ਤਲਾਕ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਬਕਾ ਜੋੜੇ ਨੇ ਦਿੱਲੀ ਟਾਈਮਜ਼ ਨੂੰ ਇੱਕ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਮਹੱਤਵਪੂਰਨ ਫੈਸਲਾ ਹੈ ਸਾਡੇ ਲਈ ਤੇ ਹੁਣ ਅਸੀ ਆਪਣੇ ਬੱਚਿਆ ਤੇ ਪੂਰਾ ਧਿਆਨ ਦੇਵਾਂਗੇ, ਤੁਹਾਨੂੰ ਦੱਸ ਦਈਏ ਕਿ ਈਸ਼ਾ ਦਿਓਲ ਤੇ ਭਰਤ ਤਖਤਾਨੀ ਦੀਆਂ ਦੋ ਬੇਟੀਆਂ ਹਨ।

ਸਮੰਥਾ ਰੂਥ ਪ੍ਰਭੂ ਤੇ ਨਾਗਾ ਚੈਤਨਿਆ

ਸਾਮੰਥਾ ਰੂਥ ਪ੍ਰਭੂ ਤੇ ਨਾਗਾ ਚੈਤੰਨਿਆ ਨੂੰ ਸਾਊਥ ਕਪਲਜ਼ ਵਿਚੋਂ ਸਭ ਤੋਂ ਪੰਸਦੀਦਾ ਜੋੜੀ ਮੰਨੀ ਜਾਂਦੀ ਸੀ। ਦੋਵਾਂ ਦਾ ਸਾਲ 2017 ‘ਚ ਗੋਆ ‘ਚ ਸ਼ਾਨਦਾਰ ਵਿਆਹ ਹੋਇਆ ਸੀ ਤੇ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਪਰ ਹੈਰਾਨੀ ਉਸ ਸਮੇਂ ਹੋਈ ਜਦ 2021 ‘ਚ ਦੋਹਾਂ ਦਾ ਤਲਾਕ ਹੋ ਗਿਆ।

ਰਿਤਿਕ ਰੋਸ਼ਨ ਤੇ ਸੁਜ਼ੈਨ ਖਾਨ ਨੂੰ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਮੰਨਿਆ ਜਾਂਦਾ ਸੀ। ਦੋਹਾਂ ਦਾ ਵਿਆਹ ਸਾਲ 2000 ‘ਚ ਹੋਇਆ ਸੀ। ਰਿਤਿਕ ਅਤੇ ਸੁਜ਼ੈਨ ਨੇ ਦੋ ਬੱਚਿਆਂ ਦਾ ਆਪਣੀ ਜ਼ਿੰਦਗੀ ‘ਚ ਸਵਾਗਤ ਕੀਤਾ। ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਦੋਵਾਂ ਦਾ ਸਾਲ 2013 ‘ਚ ਤਲਾਕ ਹੋ ਗਿਆ ਸੀ। ਫੇਮਿਨਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੁਜ਼ੈਨ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਦੂਜੇ ਲਈ ਚੰਗੇ ਨਹੀਂ ਹਨ। ਝੂਠੇ ਰਿਸ਼ਤੇ ਵਿੱਚ ਰਹਿਣ ਨਾਲੋਂ ਵੱਖਰਾ ਰਹਿਣਾ ਚੰਗਾ ਹੈ। ਹਾਲਾਂਕਿ ਉਹ ਅਕਸਰ ਇਕੱਠੇ ਨਹੀਂ ਰਹਿੰਦੇ, ਪਰ ਉਹ ਲੰਬੇ ਸਮੇਂ ਤੱਕ ਗੱਲ ਕਰਦੇ ਹਨ। ਹਾਲਾਂਕਿ ਦੋਵੇਂ ਆਪਣੇ ਬੱਚਿਆਂ ਕਾਰਨ ਚੰਗੇ ਦੋਸਤਾਂ ਵਾਂਗ ਹਨ।

ਇਕ ਸਮਾਂ ਸੀ ਜਦੋਂ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਫਿਲਮੀ ਦੁਨੀਆ ਦੀ ਸਭ ਤੋਂ ਚਰਚਿਤ ਜੋੜੀ ਸਨ। ਸੈਫ ਨੇ ਆਪਣੇ ਤੋਂ 12 ਸਾਲ ਵੱਡੀ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਪਰਿਵਾਰ ਦੇ ਖਿਲਾਫ ਜਾ ਕੇ ਇਕ ਦੂਜੇ ਦਾ ਹੱਥ ਫੜ ਲਿਆ। ਪਰ ਸੈਫ ਤੇ ਅੰਮ੍ਰਿਤਾ ਦਾ ਇਹ ਰਿਸ਼ਤਾ ਜ਼ਿਆਦਾ ਲੰਬਾ ਸਮਾਂ ਟਿਕ ਨਹੀਂ ਸਕਿਆ। ਵਿਆਹ ਦੇ 13 ਸਾਲ ਬਾਅਦ ਦੋਵੇਂ ਵੱਖ ਹੋ ਗਏ। ਉਸ ਤੋਂ ਬਾਅਦ ਸੈਫ ਨੇ ਕਰੀਨਾ ਕਪੂਰ ਨਾਲ ਵਿਆਹ ਕੀਤਾ।

ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੁੰਦੇ ਸਨ। ਦੋਹਾਂ ਨੇ ਸਾਲ 1998 ‘ਚ ਵਿਆਹ ਕੀਤਾ ਤੇ ਫਿਰ ਸਾਲ 2017 ‘ਚ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ। ਅੱਜ ਦੋਵੇਂ ਆਪਣੀ-ਆਪਣੀ ਜ਼ਿੰਦਗੀ ‘ਚ ਖੁਸ਼ ਹਨ। ਦੋਨਾਂ ਨੇ 18 ਸਾਲ ਬਾਅਦ ਆਪਣਾ ਵਿਆਹ ਖਤਮ ਕਰ ਲਿਆ। ਤਲਾਕ ਤੋਂ ਬਾਅਦ ਵੀ ਦੋਵਾਂ ਵਿਚਾਲੇ ਚੰਗਾ ਰਿਸ਼ਤਾ ਹੈ।

ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਆਪਣੇ ਸਾਬਕਾ ਪਤੀ ਸੰਜੇ ਕਪੂਰ ਨੂੰ 2016 ਵਿੱਚ ਤਲਾਕ ਦੇ ਦਿੱਤਾ। ਜੋੜਾ ਗਿਆਰਾਂ ਸਾਲ ਤੱਕ ਇਕੱਠਾ ਰਿਹੈ ਤੇ ਫਿਰ ਅਧਿਕਾਰਤ ਤੌਰ ‘ਤੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ। 13 ਜੂਨ 2016 ਨੂੰ ਮੁੰਬਈ ਫੈਮਿਲੀ ਕੋਰਟ ਨੇ ਤਲਾਕ ਮਨਜ਼ੂਰ ਕਰ ਦਿੱਤਾ, ਜਿਸ ਤੋਂ ਬਾਅਦ ਜੋੜਾ ਵੱਖ ਹੋ ਗਿਆ। ਦੋਵੇਂ ਆਪਣੀ-ਆਪਣੀ ਜ਼ਿੰਦਗੀ ਵਿਚ ਅੱਗੇ ਵਧ ਗਏ ਹਨ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਸਮਾਇਰਾ ਅਤੇ ਕਿਆਨ ਹੈ। ਕਰਿਸ਼ਮਾ ਉਸ ਦੇ ਨਾਲ ਮੁੰਬਈ ਵਿੱਚ ਆਪਣੇ ਘਰ ਰਹਿੰਦੀ ਹੈ।

ਅਭਿਨੇਤਾ ਫਰਹਾਨ ਅਖਤਰ ਨੇ 19 ਅਕਤੂਬਰ 2016 ਨੂੰ ਅਧੁਨਾ ਭਬਾਨੀ ਦੇ ਖਿਲਾਫ ਤਲਾਕ ਲਈ ਅਰਜ਼ੀ ਦਿੱਤੀ ਸੀ। ਜੋੜੇ ਨੇ 2000 ਵਿੱਚ ਵਿਆਹ ਕੀਤਾ ਤੇ 2017 ਵਿੱਚ ਵੱਖ ਹੋ ਗਏ। ਮੁੰਬਈ ਦੀ ਫੈਮਿਲੀ ਕੋਰਟ ਵਿਚ ਇਸ ਮਾਮਲੇ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੀਆਂ ਦੋ ਬੇਟੀਆਂ ਹਨ ਜਿਨ੍ਹਾਂ ਦਾ ਨਾਂ ਅਕੀਰਾ ਅਤੇ ਸ਼ਾਕਿਆ ਹੈ। ਅਦਾਲਤ ਨੇ ਅਧੁਨਾ ਨੂੰ ਉਸ ਦੇ ਬੱਚਿਆਂ ਦੀ ਕਸਟਡੀ ਦੇ ਦਿੱਤੀ ਹੈ, ਜਦੋਂ ਕਿ ਬਾਲੀਵੁੱਡ ਅਭਿਨੇਤਾ ਜਦੋਂ ਚਾਹੁਣ ਆਪਣੇ ਬੱਚਿਆਂ ਨੂੰ ਮਿਲ ਸਕਦੇ ਹਨ।

ਜੈਨੀਫਰ ਵਿੰਗੇਟ ਤੇ ਕਰਨ ਸਿੰਘ ਗਰੋਵਰ ਦਾ ਵਿਆਹ ਅਪ੍ਰੈਲ 2012 ‘ਚ ਹੋਇਆ ਸੀ। ਇਹ ਜੋੜਾ ਟੀਵੀ ਕਪਲਜ਼ ਵਿੱਚੋ ਮੰਨਪੰਸਦੀ ਜੋੜਾ ਸੀ । ਲੋਕ ਇਸ ਜੋੜੇ ਨੂੰ ਫਾਲੋ ਕਰਦੇ ਸਨ ਪਰ ਹੈਰਾਨੀ ਉਸ ਸਮੇਂ ਹੋਈ ਜਦ ਵਿਆਹ ਦੇ ਦੋ ਸਾਲ ਬਾਅਦ ਹੀ ਇਹ ਜੋੜਾ 2014 ਵਿੱਚ ਵੱਖ ਹੋ ਗਿਆ ਸੀ। ਇੱਥੇ ਦੱਸਣ ਯੋਗ ਹੈ ਕਿ ਕਰਨ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ ਤੇ ਜੈਨੀਫਰ ਨਾਲ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਤਲਾਕ ਤੋਂ ਬਾਅਦ ਕਰਨ ਨੇ 30 ਅਪ੍ਰੈਲ 2016 ਨੂੰ ਬਿਪਾਸ਼ਾ ਨਾਲ ਵਿਆਹ ਕੀਤਾ ਸੀ।ਕਲਕੀ ਕੋਚਲਿਨ ਨੇ 2009 ਦੀ ਬਲਾਕਬਸਟਰ ‘ਦੇਵ ਡੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਸਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕੀਤਾ। ਹਾਲਾਂਕਿ ਵਿਆਹ 2015 ਤਕ ਚੱਲ ਸਕਿਆ ਤੇ ਦੋਨਾਂ ਨੇ ਤਲਾਕ ਲੈ ਲਿਆ। ਕਲਕੀ ਤੇ ਅਨੁਰਾਗ ਹੁਣ ਇਕ-ਦੂਜੇ ਦੇ ਦੋਸਤ ਹਨ ਪਰ ਉਨ੍ਹਾਂ ਦੀ ਦੋਸਤੀ ਹੋਣ ਨੂੰ ਵੀ ਕੁਝ ਸਮਾਂ ਲੱਗਾ।

ਕਮਲ ਹਾਸਨ ਨੇ ਸਾਲ 1977 ਦੇ ਆਸਪਾਸ ਵਾਣੀ ਗਣਪਤੀ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਉਹ ਉਸ ਸਮੇਂ ਦੀ ਬਹੁਤ ਮਸ਼ਹੂਰ ਡਾਂਸਰ ਸੀ। ਉਹ ਇੱਕ ਦੂਜੇ ਨੂੰ ਸਾਂਝੇ ਦੋਸਤ ਰਾਹੀਂ ਮਿਲੇ ਸਨ। ਉਨ੍ਹਾਂ ਦਾ ਕੁਝ ਸਮੇਂ ਲਈ ਪ੍ਰੇਮ ਸਬੰਧ ਰਿਹਾ ਤੇ ਵਾਣੀ ਦੇ ਕਹਿਣ ‘ਤੇ 1978 ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ। ਸ਼ੁਰੂਆਤ ‘ਚ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਜਲਦ ਹੀ ਉਨ੍ਹਾਂ ਦੀ ਜ਼ਿੰਦਗੀ ‘ਚ ਵੱਡਾ ਬਦਲਾਅ ਆਉਣ ਵਾਲਾ ਹੈ। ਕਮਲ ਹਾਸਨ ਤੇ ਵਾਣੀ ਦਾ ਤਲਾਕ 1988 ਵਿੱਚ ਹੋਇਆ ਸੀ। ਦੋਵਾਂ ਦੀ ਕੋਈ ਔਲਾਦ ਨਹੀਂ ਸੀ। ਇਸ ਤੋਂ ਬਾਅਦ ਕਮਲ ਨੇ 1988 ‘ਚ ਸਾਰਿਕਾ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਇਹ 2002 ਵਿੱਚ ਟੁੱਟ ਗਿਆ।

ਸੰਜੇ ਦੱਤ ਨੇ 1998 ਵਿੱਚ ਮਾਡਲ ਰੀਆ ਪਿੱਲਈ ਨਾਲ ਵਿਆਹ ਕੀਤਾ ਸੀ। ਜੋੜੇ ਦਾ 2008 ਵਿੱਚ ਤਲਾਕ ਹੋ ਗਿਆ ਸੀ। ਬਾਅਦ ਵਿੱਚ ਸੰਜੇ ਨੇ ਮਾਨਯਤਾ ਨਾਲ ਵਿਆਹ ਕਰ ਲਿਆ। ਰੀਆ ਵੀ ਆਪਣੀ ਜ਼ਿੰਦਗੀ ‘ਚ ਅੱਗੇ ਵਧ ਗਈ ਤੇ ਟੈਨਿਸ ਸਟਾਰ ਲਿਏਂਡਰ ਪੇਸ ਨਾਲ ਵਿਆਹ ਕਰ ਲਿਆ ਹੈ।

ਹਿਮੇਸ਼ ਰੇਸ਼ਮੀਆ ਤੇ ਕੋਮਲ

ਸੰਗੀਤਕਾਰ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨੇ 1995 ਵਿੱਚ ਕੋਮਲ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਇਸ ਜੋੜੇ ਨੇ 22 ਸਾਲ ਬਾਅਦ 2017 ਵਿੱਚ ਆਪਣਾ ਵਿਆਹ ਖਤਮ ਕਰ ਦਿੱਤਾ। ਅਟਕਲਾਂ ਦੇ ਅਨੁਸਾਰ ਤਲਾਕ ਦਾ ਮੁੱਖ ਕਾਰਨ ਹਿਮੇਸ਼ ਦਾ ਟੈਲੀਵਿਜ਼ਨ ਅਦਾਕਾਰਾ ਸੋਨੀਆ ਕਪੂਰ ਨਾਲ ਵਿਆਹ ਤੋਂ ਬਾਹਰ ਦਾ ਸਬੰਧ ਸੀ। ਅਦਾਕਾਰ ਨੇ ਤਲਾਕ ਤੋਂ ਬਾਅਦ ਕਿਹਾ ਸੀ ਕਿ ਮੈਂ ਹਮੇਸ਼ਾ ਕੋਮਲ ਦੇ ਪਰਿਵਾਰ ਦਾ ਹਿੱਸਾ ਰਹਾਂਗਾ। ਉਹ ਆਪਸੀ ਤੌਰ ‘ਤੇ ਇਕ-ਦੂਜੇ ਦਾ ਸਤਿਕਾਰ ਕਰਨਗੇ ਤੇ ਹਮੇਸ਼ਾ ਇਕ-ਦੂਜੇ ਲਈ ਮੌਜੂਦ ਰਹਿਣਗੇ।

ਰਣਵੀਰ ਸ਼ੋਰੇ ਤੇ ਕੋਂਕਣਾ ਸੇਨ ਸ਼ਰਮਾ

ਰਣਵੀਰ ਸ਼ੋਰੇ ਤੇ ਕੋਂਕਣਾ ਨੇ ਵੀ ਪੰਜ ਸਾਲ ਇਕੱਠੇ ਰਹਿਣ ਤੋਂ ਬਾਅਦ 2015 ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਰਣਵੀਰ ਸ਼ੋਰੇ ਤੇ ਕੋਂਕਣਾ ਨੇ ਪਹਿਲਾਂ ਇੱਕ ਦੂਜੇ ਨਾਲ ਡੇਟਿੰਗ ਸ਼ੁਰੂ ਕੀਤੀ ਤੇ ਇਸ਼ ਤੋਂ ਬਾਅਦ ਵਿਆਹ ਦੇ ਬੰਧਨ ‘ਚ ਬੱਝੇ। ਪਰ ਇਨ੍ਹਾਂ ਦਾ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਤੇ ਇਹ ਦੋਨਾਂ ਨੇ ਅਲੱਗ ਹੋਣ ਦਾ ਫੈਸਲਾ ਲਿਆ। ਦੋਨਾਂ ਦਾ ਇੱਕ ਬੇਟਾ ਵੀ ਹੈ ਤੇ ਉਸ ਲਈ ਦੋਨੋਂ ਦੋਸਤੀ ਦਾ ਰਿਸ਼ਤਾ ਸਾਝਾ ਕਰਦੇ ਹਨ।

ਪੁਲਕਿਤ ਸਮਰਾਟ ਤੇ ਸ਼ਵੇਤਾ ਰੋਹਿਰਾ

ਬਾਲੀਵੁੱਡ ਅਭਿਨੇਤਾ ਪੁਲਕਿਤ ਸਮਰਾਟ ਨੇ ਨਵੰਬਰ 2014 ਵਿੱਚ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਇਕ ਸਾਲ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਖਬਰਾਂ ਮੁਤਾਬਕ ਯਾਮੀ ਗੌਤਮ ਨਾਲ ਪੁਲਕਿਤ ਦੀ ਵਧਦੀ ਨੇੜਤਾ ਤਲਾਕ ਦੇ ਮੁੱਖ ਕਾਰਨ ਸੀ ਪਰ ਪੁਲਕਿਤ ਨੇ ਆਪਣੇ ਅਫੇਅਰ ਦੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਸੀ। ਜੋੜੇ ਨੇ ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤੇ ਬਾਂਦਰਾ ਦੀ ਫੈਮਿਲੀ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਿੱਤੀ।

ਹਨੀ ਸਿੰਘ ਤੇ ਸ਼ਾਲਿਨੀ ਤਲਵਾਰ

ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦੇ ਵਿਆਹ ਨੂੰ 11 ਸਾਲ ਹੋ ਗਏ ਸੀ ਪਰ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ ਲੱਗੀ। ਅਗਸਤ 2021 ਵਿੱਚ ਸ਼ਾਲਿਨੀ ਨੇ ਦਿੱਲੀ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਤੇ ਹਨੀ ਸਿੰਘ ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਮਾਨਸਿਕ ਤੇ ਸਰੀਰਕ ਸ਼ੋਸ਼ਣ ਸਮੇਤ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ। ਹਨੀ ਸਿੰਘ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ। ਤਲਾਕ ਦੀ ਪ੍ਰਕਿਰਿਆ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਲਗਾ, ਜਿਸ ਤੋਂ ਬਾਅਦ ਸ਼ਾਲਿਨੀ ਨੇ ਅਕਤੂਬਰ 2023 ਵਿੱਚ ਆਪਸੀ ਸਮਝੌਤੇ ਰਾਹੀਂ ਆਪਣੇ ਦੋਸ਼ ਵਾਪਸ ਲੈ ਲਏ। ਆਖਰਕਾਰ ਅਦਾਲਤ ਨੇ ਨਵੰਬਰ 2023 ਵਿੱਚ ਉਨ੍ਹਾਂ ਨੂੰ ਤਲਾਕ ਦੇ ਦਿੱਤਾ। ਹਨੀ ਸਿੰਘ ਅਤੇ ਸ਼ਾਲਿਨੀ ਦੋਵੇਂ ਅੱਗੇ ਵਧ ਗਏ ਹਨ।

ਸੋਹੇਲ ਖਾਨ ਅਤੇ ਸੀਮਾ ਸਚਦੇਵ ਦਾ ਤਲਾਕ

ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਨੇ 1998 ਵਿੱਚ ਸੀਮਾ ਸਚਦੇਵ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀ ਲਵ ਸਟੋਰੀ ਵਿੱਚ ਬਾਲੀਵੁੱਡ ਸਟੋਰੀ ਤੋਂ ਘੱਟ ਨਹੀਂ ਸੀ ਕਿਉਂਕਿ ਸੀਮਾ ਦੇ ਪਰਿਵਾਰ ਨੇ ਸ਼ੁਰੂ ਵਿੱਚ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਸੀ। ਦੋਨਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਦੋਨਾਂ ਨੇ ਜੋੜੇ ਦੋ ਪੁੱਤਰਾਂ ਦਾ ਸੁਆਗਤ ਆਪਣੀ ਜ਼ਿੰਦਗੀ ‘ਚ ਕੀਤਾ। ਪਰ ਸਭ ਕੁਝ ਹਮੇਸ਼ਾ ਚੰਗਾ ਨਹੀਂ ਰਹਿੰਦਾ। ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ 2017 ਵਿੱਚ ਸਾਹਮਣੇ ਆਈਆਂ ਤੇ 2022 ਵਿੱਚ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਤਲਾਕ ਲਈ ਅਰਜ਼ੀ ਦਿੱਤੀ। ਦੋਵੇਂ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਅਰ ‘ਤੇ ਧਿਆਨ ਦਿੰਦੇ ਹਨ।

ਇਮਰਾਨ ਖਾਨ ਤੇ ਅਵੰਤਿਕਾ ਮਲਿਕ

ਇਮਰਾਨ ਖਾਨ ਕਾਫੀ ਪ੍ਰਸਿੱਧ ਅਭਿਨੇਤਾ ਹਨ ਤੇ ਕਈ ਸਮੇਂ ਤੋਂ ਬੀ ਟਾਊਨ ਤੋਂ ਦੂਰ ਹਨ। ਉਸਨੇ 2011 ਵਿੱਚ ਅਵੰਤਿਕਾ ਮਲਿਕ ਨਾਲ ਵਿਆਹ ਕੀਤਾ ਪਰ ਉਹਨਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਜਿਸ ਕਾਰਨ 2015 ਵਿੱਚ ਉਹ ਵੱਖ ਹੋ ਗਏ। ਜੋੜੇ ਨੇ ਅਧਿਕਾਰਤ ਤੌਰ ‘ਤੇ 2019 ਵਿੱਚ ਤਲਾਕ ਲੈ ਲਿਆ ਸੀ। ਉਨ੍ਹਾਂ ਦੇ ਹਾਈ-ਪ੍ਰੋਫਾਈਲ ਰੁਤਬੇ ਦੇ ਬਾਵਜੂਦ ਉਨ੍ਹਾਂ ਦੇ ਤਲਾਕ ਦੇ ਕਾਰਨ ਨਿੱਜੀ ਰਹੇ ਹਨ ਤੇ ਇਮਰਾਨ ਖਾਨ ਅਤੇ ਅਵੰਤਿਕਾ ਮਲਿਕ ਦੋਵੇਂ ਹੁਣ ਵੱਖ-ਵੱਖ ਜੀਵਨ ਬਤੀਤ ਕਰ ਰਹੇ ਹਨ

ਮਸ਼ਹੂਰ ਭਾਰਤੀ ਮਨੋਰੰਜਨ ਜੋੜੀ ਰਫਤਾਰ ਤੇ ਕੋਮਲ ਵੋਹਰਾ ਨੇ 2016 ਵਿੱਚ ਵਿਆਹ ਕਰਵਾ ਲਿਆ ਸੀ। ਰੈਪਰ ਤੇ ਸੰਗੀਤਕਾਰ ਦੇ ਰੂਪ ਵਿੱਚ ਮਸ਼ਹੂਰ ਰਫਤਾਰ ਨੂੰ ਕੋਮਲ ਨਾਲ ਪਿਆਰ ਹੋ ਗਿਆ, ਜੋ ਇੱਕ ਇੰਟੀਰੀਅਰ ਡਿਜ਼ਾਈਨਰ ਸੀ। ਦਿੱਲੀ ਵਿੱਚ ਇੱਕ ਨਿੱਜੀ ਫੰਕਸ਼ਨ ਕਰਨ ਤੋਂ ਬਾਅਦ ਜੋੜੇ ਨੇ 2017 ਵਿੱਚ ਇੱਕ ਪੁੱਤਰ ਦਾ ਸਵਾਗਤ ਕੀਤਾ। ਆਪਣੀ ਸ਼ੁਰੂਆਤੀ ਖੁਸ਼ੀ ਦੇ ਬਾਵਜੂਦ ਰਫਤਾਰ ਤੇ ਕੋਮਲ ਨੇ 2020 ਵਿੱਚ ਆਪਣੇ ਵੱਖ ਹੋਣ ਦਾ ਖੁਲਾਸਾ ਕੀਤਾ ਜਿਸ ਤੋਂ ਬਾਅਦ 2022 ਵਿੱਚ ਤਲਾਕ ਹੋ ਗਿਆ। ਉਨ੍ਹਾਂ ਦੇ ਵੱਖ ਹੋਣ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਸੀ।