ਡੇਰਾ ਬਿਆਸ ਦੇ ਨਵੇਂ ਮੁਖੀ ਦੀ ਜਾਨ ਨੂੰ ਖ਼ਤਰਾ ? ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਨੇ ਦਿੱਤੀ Z+ ਸਿਕਿਓਰਿਟੀ

ਜਸਦੀਪ ਸਿੰਘ ਗਿੱਲ (Jasdeep Singh Gill) ਨੂੰ ਹਾਲ ਹੀ ‘ਚ ਡੇਰਾ ਰਾਧਾ ਸੁਆਮੀ ਬਿਆਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਡੇਰਾ ਰਾਧਾ ਸੁਆਮੀ ਬਿਆਸ (Dera Radha Soami Beas) ਦਾ ਮੁਖੀ ਬਣਦਿਆਂ ਹੀ ਉਸ ‘ਤੇ ਖਤਰਾ ਵਧ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਜਸਦੀਪ ਗਿੱਲ ਖਿਲਾਫ ਖ਼ਤਰੇ ਸੰਬੰਧੀ ਕੁਝ ਇਨਪੁਟਸ ਵੀ ਮਿਲੇ ਹਨ। ਜਿਸ ਤੋਂ ਬਾਅਦ ਡੇਰਾ ਰਾਧਾ ਸੁਆਮੀ ਬਿਆਸ ਦੇ ਪੈਰੋਕਾਰ ਚਿੰਤਤ ਹੋ ਗਏ ਹਨ। ਹਾਲਾਂਕਿ ਜਸਦੀਪ ਗਿੱਲ ਖਿਲਾਫ ਧਮਕੀ ਦਾ ਇਨਪੁਟ ਮਿਲਦੇ ਹੀ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਹਨ

ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਹੁਣ ਜਸਦੀਪ ਸਿੰਘ ਗਿੱਲ ਜਦੋਂ ਵੀ ਕਿਸੇ ਹੋਰ ਸੂਬੇ ਜਾਂ ਵਿਦੇਸ਼ ਦੌਰੇ ‘ਤੇ ਜਾਣਗੇ ਉਸ ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਏਗਾ। ਮੀਡੀਆ ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਨਵੇਂ ਡੇਰਾ ਬਿਆਸ ਖਿਲਾਫ ਖ਼ਤਰੇ ਦੀ ਸੂਚਨਾ ਮਿਲੀ ਹੈ ਜਿਸ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਜ਼ੈੱਡ ਪਲੱਸ ਸੁਰੱਖਿਆ ਨੂੰ ਭਾਰਤ ‘ਚ ਸੁਰੱਖਿਆ ਦੀ ਸਭ ਤੋਂ ਉੱਚੀ ਸ਼੍ਰੇਣੀ ਮੰਨਿਆ ਜਾਂਦਾ ਹੈ। ਇਸ ਵਿਚ 10 ਨੈਸ਼ਨਲ ਸਕਿਉਰਿਟੀ ਗਾਰਡ (NSG ਕਮਾਂਡੋ), ਪੁਲਿਸ ਮੁਲਾਜ਼ਮਾਂ ਸਮੇਤ 55 ਜਵਾਨਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਸੁਰੱਖਿਆ ਪ੍ਰਣਾਲੀ ਸਭ ਤੋਂ ਉੱਚ ਪੱਧਰ ਦੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਜਾਂ ਪੁਲਿਸ ਕਿਸੇ ਖਾਸ ਵਿਅਕਤੀ ਨੂੰ ਖ਼ਤਰੇ ਤੋਂ ਬਚਾਉਣ ਲਈ ਹੀ ਇਹ ਸੁਰੱਖਿਆ ਪ੍ਰਣਾਲੀ ਪ੍ਰਦਾਨ ਕਰਦੀ ਹੈ।