ਟੋਕੀਓ। Japan PM Fumio Kishida resigns: ਜਾਪਾਨ ‘ਚ ਵੱਡੀ ਰਾਜਨੀਤਿਕ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਧਾਨਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਕਿਸ਼ਿਦਾ ਨੇ 2021 ‘ਚ ਅਹੁਦਾ ਸੰਭਾਲਿਆ ਸੀ, ਪਰ ਉਹ ਅਹੁਦਾ ਛੱਡ ਰਹੇ ਹਨ ਤਾਂ ਕਿ ਪਾਰਟੀ ਨੂੰ ਇਕ ਨਵਾਂ ਨੇਤਾ ਮਿਲ ਸਕੇ ਕਿਉਂਕਿ ਸਰਕਾਰ ਘੁਟਾਲਿਆਂ ‘ਚ ਘਿਰੀ ਹੋਈ ਹੈ।
-ਕਿਸ਼ਿਦਾ ਤੋਂ ਬਾਅਦ ਹੁਣ ਉਸ ਦੇ ਸੰਭਾਵੀ ਉੱਤਰਾਧਿਕਾਰੀ ਸ਼ਿਗੇਰੂ ਇਸ਼ੀਬਾ ਲਈ ਅਹੁਦਾ ਸੰਭਾਲਣ ਦਾ ਰਸਤਾ ਸਾਫ਼ ਹੋ ਗਿਆ ਹੈ।
-ਇਸ਼ੀਬਾ ਨੇ 27 ਅਕਤੂਬਰ ਨੂੰ ਸੰਸਦੀ ਚੋਣਾਂ ਕਰਵਾਉਣ ਲਈ ਯੋਜਨਾ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਸਮੀ ਰੂਪ ਨਾਲ ਪ੍ਰਧਾਨ ਮੰਤਰੀ ਦੇ ਰੂਪ ‘ਚ ਚੁਣ ਲਿਆ ਜਾਵੇਗਾ।
-ਇਸ਼ੀਬਾ ਨੇ ਸੋਮਵਾਰ ਨੂੰ ਅਚਾਨਕ ਚੋਣਾਂ ਕਰਵਾਉਣ ਦੀ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ,”ਮੇਰਾ ਮੰਨਣਾ ਹੈ ਕਿ ਨਵੇਂ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਜਨਤਾ ਦਾ ਫੈਸਲਾ ਮਿਲਣਾ ਜ਼ਰੂਰੀ ਹੈ।
ਵਿਰੋਧੀ ਪਾਰਟੀਆਂ ਨੇ ਇਸ਼ੀਬਾ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਨੂੰ ਵੋਟਾਂ ਤੋਂ ਪਹਿਲਾਂ ਸੰਸਦ ‘ਚ ਆਪਣੀਆਂ ਨੀਤੀਆਂ ਦੀ ਜਾਂਚ ਤੇ ਚਰਚਾਂ ਲਈ ਥੋੜ੍ਹਾ ਸਮਾਂ ਦਿੱਤਾ ਗਿਆ ਹੈ। ਇਸ਼ਿਬਾ ਨੂੰ ਸ਼ੁੱਕਰਵਾਰ ਨੂੰ ਕਿਸ਼ਿਦਾ ਦੀ ਥਾਂ ਲੈਣ ਲਈ ਲਿਬਰਲ ਡੈਮੋਕਰੇਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ, ਜਿਨ੍ਹਾਂ ਨੇ ਅਗਸਤ ‘ਚ ਐਲਾਨ ਕੀਤਾ ਸੀ ਕਿ ਉਹ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੇ ਅੰਤ ‘ਚ ਅਸਤੀਫਾ ਦੇ ਦੇਣਗੇ।
ਇਸ਼ਿਬਾ ਨੂੰ ਅੱਜ ਹੀ ਸੰਸਦ ‘ਚ ਵੋਟਾਂ ਤੋਂ ਬਾਅਦ ਪ੍ਰਧਾਨ ਮੰਤਰੀ ਚੁਣਿਆ ਜਾ ਸਕਦਾ ਹੈ, ਕਿਉਕਿ ਸੰਸਦ ‘ਚ ਉਨ੍ਹਾਂ ਦੀ ਪਾਰਟੀ ਦਾ ਸੱਤਾਧਾਰੀ ਗੱਠਜੋੜ ਦਾ ਦਬਦਬਾ ਹੈ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਕਿਸ਼ਿਦਾ ਤੇ ਉਨ੍ਹਾਂ ਦੇ ਮੰਤਰੀਆਂ ਨੇ ਸਵੇਰੇ ਕੈਬਨਿਟ ਦੀ ਬੈਠਕ ‘ਚ ਅਹੁਦਾ ਛੱਡ ਦਿੱਤਾ।
ਕਿਸ਼ਿਦਾ ਦੇ ਸਭ ਤੋਂ ਕਰੀਬੀ ਹਯਾਸ਼ੀ ਨੇ ਕਿਹਾ ਕਿ ਦੁਨੀਆ ਨੂੰ ਜਾਪਾਨ ਦੀ ਕੂਟਨੀਤਕ ਭੂਮਿਕਾ ਨਾਲ ਬਹੁਤ ਉਮੀਦ ਹੈ। ਉਨ੍ਹਾਂ ਨੇ ਯੂਕਰੇਨ ‘ਚ ਰੂਸ ਦੀ ਜੰਗ ਤੇ ਮੱਧ ਪੂਰਵ ਸੰਘਰਸ਼ ਨੂੰ ਲੈ ਕੇ ਵਿਸ਼ਵਵਿਆਪੀ ਵੰਡ ਨੂੰ ਡੂੰਘਾ ਹੁੰਦਿਆ ਦੇਖਿਆ ਹੈ।