ਬੇਰੂਤ-ਇਜ਼ਰਾਈਲ ਨੇ ਈਰਾਨ ਸਮਰਥਿਤ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਖਾਤਮੇ ਲਈ ਲਿਬਨਾਨ ‘ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਿਜ਼ਬੁੱਲਾ ਚੀਫ ਹਸਨ ਨਸਰੁੱਲਾ ਨੂੰ ਮਿਜ਼ਾਈਲ ਅਟੈਕ ‘ਚ ਮਾਰਨ ਤੋਂ ਬਾਅਦ ਹੁਣ ਇਜ਼ਰਾਈਲੀ ਸੈਨਾ ਨੇ ਵੱਡੇ ਪੱਧਰ ‘ਤੇ ਜ਼ਮੀਨੀ ਸੈਨਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਜ਼ਰਾਈਲੀ ਸੈਨਾ ਨੇ ਇਕ ਬਿਆਨ ‘ਚ ਕਿਹਾ ਕਿ ਉਸ ਨੇ ਸੀਮਾ ਦੇ ਕਰੀਬ ਦੱਖਣੀ ਲਿਬਨਾਨ ਦੇ ਪਿੰਡਾਂ ‘ਚ ਹਿਜ਼ਬੁੱਲਾ ਖਿਲਾਫ਼ ਸੀਮਿਤ ਅਤੇ ਨਿਸ਼ਾਨਾ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ ਹੈ। ਜਿਸ ਨਾਲ ਉੱਤਰੀ ਇਜ਼ਰਾਈਲ ‘ਚ ਇਜ਼ਰਾਈਲੀ ਭਾਈਚਾਰਿਆਂ ਨੂੰ ਖ਼ਤਰਾ ਸੀ। ਹਵਾਈ ਅਤੇ ਤੋਪਾਂ ਨਾਲ ਹਮਲੇ ਤੋਂ ਬਾਅਦ ਹੁਣ ਜ਼ਮੀਨੀ ਪੱਧਰ ‘ਤੇ ਸੈਨਾ ਕਾਰਵਾਈ ਹੋ ਰਹੀ ਹੈ।
ਲਿਬਨਾਨ ਦੇ ਸੀਮਾਵਰਤੀ ਸ਼ਹਿਰ ਆਇਤਾ ਅਲ-ਸ਼ਾਬ ਦੇ ਸਥਾਨਕ ਲੋਕਾਂ ਨੇ ਬੀਤੇ ਦਿਨ ਭਾਰੀ ਗੋਲਾਬਾਰੀ, ਹੈਲੀਕਾਪਟਰਾਂ ਤੇ ਡਰੋਨ ਦੀਆਂ ਆਵਾਜ਼ ਵੀ ਸੁਣੀਆਂ। ਇਜ਼ਰਾਈਲੀ ਸੈਨਾ ਹੁਣ ਗਾਜ਼ਾ ਪੱਟੀ ‘ਚ ਹਮਾਸ ਖਿਲਾਫ਼ ਜੰਗ ਰੋਕ ਕੇ ਹਿਜ਼ਬੁੱਲਾ ‘ਤੇ ਧਿਆਨ ਕੇਂਦਰਿਤ ਕੀਤਾ ਹੈ।
1.ਲਿਬਨਾਨ ‘ਚ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਉੱਤਰੀ ਇਜ਼ਰਾਈਲ ‘ਚ ਸਥਾਨਕ ਪਰਿਸ਼ਦ ਮੁਖੀਆਂ ਨੂੰ ਕਿਹਾ ਕਿ ਲਿਬਨਾਨ ਦੀ ਦੱਖਣੀ ਸੀਮਾ ‘ਤੇ ਜੰਗ ਦਾ ਅਗਲਾ ਕਦਮ ਜਲਦੀ ਹੀ ਸ਼ੁਰੂ ਹੋਵੇਗਾ। ਇਸ ਬੈਠਕ ‘ਚ ਇਕ ਸਾਲ ਪਹਿਲਾਂ ਹਿਜ਼ਬੁੱਲਾ ਦੇ ਰਾਕੇਟ ਹਮਲਿਆਂ ਤੋਂ ਬਾਅਦ ਭੱਜੇ ਇਜ਼ਰਾਈਲੀਆਂ ਨੂੰ ਘਰ ਵਾਪਸ ਲਿਆਉਣ ਦਾ ਵੀ ਜ਼ਿਕਰ ਹੋਇਆ।
2.ਇਜ਼ਰਾਈਲ ਦਾ ਜ਼ਮੀਨੀ ਹਮਲਾ ਮੱਧ ਪੂਰਵ ‘ਚ ਇਜ਼ਰਾਈਲ ਤੇ ਈਰਾਨ ਸਮਰਥਿਤ ਅੱਤਵਾਦੀਆਂ ਦੇ ਖਾਤਮੇ ਲਈ ਕੀਤਾ ਗਿਆ ਹੈ।
3.ਦੋ ਫਲਸਤੀਨੀ ਸੁਰੱਖਿਆ ਅਧਿਕਾਰੀਆਂ ਅਨੁਸਾਰ ਮੰਗਲਵਾਰ ਦੀ ਸਵੇਰ ਲਿਬਨਾਨ ‘ਚ ਇਕ ਇਜ਼ਰਾਈਲੀ ਹਮਲੇ ‘ਚ ਲਿਬਨਾਨੀ ਸ਼ਾਖਾ ਦੇ ਕਮਾਂਡਰ ਮੁਨੀਰ ਮਕਦਾ ਨੂੰ ਨਿਸ਼ਾਨਾ ਬਣਾਇਆ ਗਿਆ।
3.ਦੋ ਫਲਸਤੀਨੀ ਸੁਰੱਖਿਆ ਅਧਿਕਾਰੀਆਂ ਅਨੁਸਾਰ ਮੰਗਲਵਾਰ ਦੀ ਸਵੇਰ ਲਿਬਨਾਨ ‘ਚ ਇਕ ਇਜ਼ਰਾਈਲੀ ਹਮਲੇ ‘ਚ ਲਿਬਨਾਨੀ ਸ਼ਾਖਾ ਦੇ ਕਮਾਂਡਰ ਮੁਨੀਰ ਮਕਦਾ ਨੂੰ ਨਿਸ਼ਾਨਾ ਬਣਾਇਆ ਗਿਆ।
5.ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੇ ਹਮਲੇ ਨਾਲ ਕੁਝ ਘੰਟੇ ਪਹਿਲਾਂ ਲਿਬਨਾਨ ‘ਚ ਜੰਗ ਵਿਰਾਮ ਦਾ ਸੱਦਾ ਦਿੱਤਾ ਸੀ। ਅਮਰੀਕਾ ਨੂੰ ਉਮੀਦ ਹੈ ਕਿ ਇਜ਼ਰਾਈਲ ਲਿਬਨਾਨ ‘ਚ ਸੀਮਿਤ ਜ਼ਮੀਨੀ ਘੁਸਪੈਠ ਕਰੇਗਾ, ਪਰ ਉਸ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਵੱਡੀ ਤੇ ਲੰਬੀ ਮਿਆਦ ਖਿਲਾਫ਼ ਸਾਵਧਾਨ ਕੀਤਾ ਹੈ। ਜਿਸ ਨਾਲ ਈਰਾਨ ਨਾਲ ਸਿੱਧੇ ਟਕਰਾਅ ਦਾ ਖ਼ਤਰਾ ਹੈ।
6.ਹਿਜ਼ਬੁੱਲਾ ਤੋਂ ਪਹਿਲਾਂ ਪੇਜ਼ਰ ਵਿਸਫੋਟ ਨਾਲ ਅਟੈਕ ਹੋਇਆ। ਹਿਜ਼ਬੁੱਲਾ ਦਾ ਦੋਸ਼ ਹੈ ਕਿ ਪੇਜ਼ਰ ਵਿਸਫੋਟ ‘ਚ ਇਜ਼ਰਾਈਲ ਨੇ ਲਿਬਨਾਨ ‘ਚ ਕਈ ਹਵਾਈ ਹਮਲੇ ਕੀਤੇ ਤੇ ਸ਼ੁੱਕਰਵਾਰ ਨੂੰ ਹਿਜ਼ਬੁੱਲਾ ਪ੍ਰਮੁੱਖ ਹਸਨ ਨਸਰੁੱਲਾ ਦੀ ਹੱਤਿਆ ਕਰ ਦਿੱਤੀ।
7. ਲਿਬਨਾਨੀ ਸਰਕਾਰ ਦੇ ਅਨੁਸਾਰ ਹਵਾਈ ਹਮਲਿਆਂ ‘ਚ ਕਈ ਹਿਜ਼ੁਬੁੱਲਾ ਕਮਾਡਰਾਂ ਦੀ ਮੌਤ ਹੋ ਗਈ ਤੇ ਲਗਪਗ 1,000 ਨਾਗਰਿਕਾਂ ਦੀ ਵੀ ਜਾਨ ਚਲੀ ਗਈ।
8. ਇਕ ਸੁਰੱਖਿਆ ਸੂਤਰ ਨੇ ਕਿਹਾ ਕਿ ਰਾਤ ਭਰ ਬੇਰੂਤ ਦੇ ਦੱਖਣੀ ਉਪਨਗਰਾਂ ‘ਚ ਹਮਲੇ ਹੋਏ। ਰਾਇਟਰ ਦੀ ਇਕ ਰਿਪੋਰਟ ਦੇ ਅਨੁਸਾਰ ਇਜ਼ਰਾਈਲੀ ਸੈਨਾ ਦੁਆਰਾ ਲਿਬਨਾਨ ਦੀ ਰਾਜਧਾਨੀ ਦੇ ਦੱਖਣੀ ‘ਚ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਵਾਲੀਆਂ ਇਮਾਰਤਾਂ ਨੇੜੇ ਕਈ ਜ਼ੋਰਦਾਰ ਵਿਸਫੋਟ ਹੋਏ।
9.ਹਿਜ਼ਬੁੱਲਾ ਦੇ ਉਪ ਨੇਤਾ ਨਈਮ ਕਾਸਿਮ ਨੇ ਨਸਰੁੱਲਾ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਆਪਣੇ ਪਹਿਲੇ ਜਨਤਕ ਭਾਸ਼ਣ ‘ਚ ਕਿਹਾ ਕਿ ਅਸੀਂ ਜ਼ਮੀਨੀ ਲੜਾਈ ਲਈ ਤਿਆਰ ਹਾਂ।
10. ਨਈਮ ਕਾਸਿਮ ਨੇ ਕਿਹਾ ਕਿ ਹਿਜ਼ਬੁੱਲਾ ਨੇ ਇਜ਼ਰਾਈਲੀ ਖੇਤਰ ‘ਚ 150 ਕਿਲੋਮੀਟਰ ਤਕ ਰਾਕੇਟ ਸੁੱਟਣੇ ਹੁਣ ਤਕ ਜਾਰੀ ਰੱਖੇ ਹਨ।