ਨਵੀਂ ਦਿੱਲੀ-ਰੇਲ ਮੰਤਰਾਲਾ ਕੁੰਭ ਮੇਲੇ ਲਈ ਜਨਵਰੀ ਮਹੀਨੇ ਪ੍ਰਯਾਗਰਾਜ ’ਚ ਹੋਣ ਵਾਲੇ ਇਸ ਵੱਡੇ ਧਾਰਮਿਕ ਸਮਾਗਮ ਲਈ 992 ਵਿਦੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਦੇ ਅਧਿਕਾਰੀਆਂ ਅਨੁਸਾਰ ਵਿਦੇਸ਼ ਰੇਲ ਗੱਡੀਆਂ ਚਲਾਉਣ ਤੋਂ ਇਲਾਵਾ ਮੰਤਰਾਲੇ ਨੇ ਯਾਤਰੀਆਂ ਲਈ ਵੱਖ ਵੱਖ ਬੁਨਿਆਦੀ ਢਾਂਚੇ ਤੇ ਸਹੂਲਤਾਂ ਲਈ 933 ਕਰੋੜ ਰੁਪਏ ਰੱਖੇ ਹਨ। ਇਸ ਤੋਂ ਇਲਾਵਾ ਪ੍ਰਯਾਗਰਾਜ ਡਿਵੀਜ਼ਨ ਤੇ ਨੇੜਲੇ ਖੇਤਰਾਂ ’ਚ ਰੇਲ ਗੱਡੀਆਂ ਦੀ ਸਹੀ ਢੰਗ ਨਾਲ ਆਵਾਜਾਈ ਲਈ 3700 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਪੱਟੜੀਆਂ ਡਬਲ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਦੋ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਵੀ. ਸੋਮੰਨਾ ਨੇ 12 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਸੰਭਾਲਣ ਲਈ ਪ੍ਰਬੰਧਾਂ ਦੀ ਸਮੀਖਿਆ ਲਈ ਬੀਤੇ ਦਿਨ ਮੀਟਿੰਗਾਂ ਕੀਤੀਆਂ
ਕੁੰਭ ਮੇਲਾ: ਰੇਲਵੇ ਵੱਲੋਂ 992 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ
