ਕਾਨਪੁਰ-ਭਾਰਤ ਖਿਲਾਫ਼ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਅੱਜ ਤੇਜ਼ ਗੇਂਦਬਾਜ਼ ਅਕਾਸ਼ਦੀਪ ਵੱਲੋਂ ਦਿੱਤੇ ਝਟਕਿਆਂ ਕਾਰਨ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਾ ਰਹੀ। ਹਾਲਾਂਕਿ ਇਸ ਦੌਰਾਨ ਮੀਂਹ ਪੈਣ ਕਾਰਨ ਖੇਡ ਵਿਚਾਲੇ ਹੀ ਰੋਕ ਦਿੱਤੀ ਗਈ। ਖੇਡ ਰੋਕੇ ਜਾਣ ਤੱਕ ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਅੱਜ ਅਕਾਸ਼ਦੀਪ ਨੇ ਮਹਿਮਾਨ ਟੀਮ ਦੇ ਸਲਾਮੀ ਬੱਲੇਬਾਜ਼ਾਂ ਜ਼ਾਕਿਰ ਹੁਸੈਨ (0) ਤੇ ਸ਼ਾਦਮਾਨ ਇਸਲਾਮ (24 ਦੌੜਾਂ) ਨੂੰ ਪਵੈਲੀਅਨ ਮੋੜਿਆ। ਸਪਿਨ ਗੇਂਦਬਾਜ਼ ਆਰ. ਅਸ਼ਿਵਨ ਨੇ ਬੰਗਲਾਦੇਸ਼ੀ ਕਪਤਾਨ ਐੱਨਐੱਚ ਸ਼ਾਂਟੋ (31 ਦੌੜਾਂ) ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਅਸ਼ਿਵਨ ਏਸ਼ੀਆ ਮਹਾਦੀਪ ’ਚ ਟੈਸਟ ਮੈਚਾਂ ’ਚ ਸਭ ਤੋਂ ਵੱਧ 420 ਵਿਕਟਾਂ ਲੈਣ ਵਾਲਾ ਭਾਰਤੀ ਬਣ ਗਿਆ ਹੈ। ਉਂਜ ਅਸ਼ਿਵਨ ਦੇ ਨਾਮ ਕੁੱਲ 522 ਵਿਕਟਾਂ ਦਰਜ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਅਨਿਲ ਕੁੰਬਲੇ ਦੇ ਨਾਮ ਸੀ ਜਿਸ ਨੇ ਏਸ਼ੀਆ ’ਚ ਖੇਡੇ ਟੈਸਟ ਮੈਚਾਂ ’ਚ 419 ਵਿਕਟਾਂ ਹਾਸਲ ਕੀਤੀਆਂ ਸਨ। ਇਸ ਮਾਮਲੇ ’ਚ ਹਰਭਜਨ ਸਿੰਘ ਤੀਜੇ ਸਥਾਨ ’ਤੇ ਹੈ।
Related Posts
ਨਿਊਜ਼ੀਲੈਂਡ ਮਹਿਲਾ ਟੀਮ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ
- Editor Universe Plus News
- October 28, 2024
- 0
ਅਹਿਮਦਾਬਾਦ-ਕਪਤਾਨ ਸੋਫੀ ਡਿਵਾਇਨ ਦੀ ਸ਼ਾਨਦਾਰ ਖੇਡ ਸਦਕਾ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮਹਿਲਾ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 76 […]
ਮਹਿਲਾ ਕ੍ਰਿਕਟ: ਭਾਰਤ ਨੇ 2-1 ਨਾਲ ਲੜੀ ਜਿੱਤੀ
- Editor Universe Plus News
- October 30, 2024
- 0
ਅਹਿਮਦਾਬਾਦ-ਸਲਾਮੀ ਬੱਲੇਬਾਜ਼ੀ ਸਮ੍ਰਿਤੀ ਮੰਧਾਨਾ ਅਤੇ ਬਾਕੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ‘ਇੱਕ ਰੋਜ਼ਾ’ […]
ਅਸ਼ਵਿਨ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
- Editor Universe Plus News
- December 18, 2024
- 0
ਬ੍ਰਿਸਬੇਨ-ਭਾਰਤ ਦੇ ਤਜਰਬੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਨੇ ਬੁੱਧਵਾਰ ਨੂੰ ਆਸਟਰੇਲੀਆ ਖਿਲਾਫ਼ ਜਾਰੀ ਟੈਸਟ ਲੜੀ ਦਰਮਿਆਨ ਕੌਮਾਂਤਰੀ ਕ੍ਰਿਕਟ ਤੋਂ ਫੌਰੀ ਸੰਨਿਆਸ ਲੈੈਣ ਦਾ ਐਲਾਨ ਕਰਕੇ […]