ਨਡਾਲਾ : ਕਸਬਾ ਨਡਾਲਾ ਤੋਂ ਥੋੜ੍ਹੀ ਦੂਰੀ ‘ਤੇ ਪੈਂਦੇ ਪਿੰਡ ਦਾਊਦਪੁਰ ਖਾਰਜੀ ਦੇ ਲੋਕਾਂ ਨੇ ਗ੍ਰਾਮ ਪੰਚਾਇਤ ਦੇ ਸਮੁੱਚੇ ਨੁਮਾਇੰਦੇ ਸਰਬਸੰਮਤੀ ਨਾਲ ਚੁਣਨ ਦੀ ਪਹਿਲਕਦਮੀ ਕੀਤੀ ਹੈ।ਇਸ ਸਬੰਧ ਚ ਅੱਜ ਪਿੰਡ ਵਿੱਚ ਲੋਕਾਂ ਦਾ ਇਕੱਠ ਹੋਇਆ।ਇਸ ਮੌਕੇ ਪਿੰਡ ਦੇ ਲੋਕਾਂ ਨੇ ਆਪਣੇ ਏਕਤਾ ਅਤੇ ਪਿਆਰ ਦਾ ਸਬੂਤ ਦਿੰਦਿਆਂ ਦਲਜੀਤ ਸਿੰਘ ਕੰਗ ਨੂੰ ਸਰਵ ਪ੍ਰਵਾਨਗੀ ਨਾਲ ਸਰਪੰਚ ਚੁਣ ਲਿਆ ਹੈ। ਇਸੇ ਤਰ੍ਹਾਂ ਸਾਬਕਾ ਸਰਪੰਚ ਲਵਪ੍ਰੀਤ ਸਿੰਘ ਪੰਨੂੰ, ਮੇਵਾ ਸਿੰਘ, ਰਣਜੀਤ ਸਿੰਘ ਰਾਣਾ, ਕੇਵਲ ਸਿੰਘ ਪਨੂੰ ਅਤੇ ਗੁਰਨਾਮ ਸਿੰਘ ਪਨੂੰ ਦੀ ਪੰਚ ਵਜੋਂ ਚੋਣ ਕੀਤੀ ਗਈ।
ਇਸ ਮੌਕੇ ਨਵੇਂ ਚੁਣੇ ਪੰਚਾਇਤੀ ਨੁਮਾਇੰਦਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਅਤੇ ਨਵ-ਨਿਯੁਕਤ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਈਆਂ ਕਿ ਉਹ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਨਿਸ਼ਾਨ ਸਿੰਘ ਪੰਨੂ, ਦੀਪ ਕੰਗ, ਧਿਆਨ ਸਿੰਘ ਪੰਨੂ, ਮਨਜੀਤ ਸਿੰਘ ਪੰਨੂ, ਬਲਵਿੰਦਰ ਸਿੰਘ ਬਾਬਾ ਤੇ ਹੋਰ ਪੰਨੂ ਤੇ ਖੱਖ ਬਰਾਦਰੀ ਅਤੇ ਪਿੰਡ ਵਾਸੀ ਹਾਜ਼ਰ ਸਨ।