ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦਾ ਅਮਲ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਦੂਜੇ ਗੇੜ ਵਿਚ ਛੇ ਜ਼ਿਲ੍ਹਿਆਂ ’ਚ ਪੈਂਦੀਆਂ 26 ਅਸੈਂਬਲੀ ਸੀਟਾਂ ਲਈ ਸ਼ਾਮ ਸੱਤ ਵਜੇ ਤੱਕ 56 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਵੋਟਿੰਗ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲਿਆ। ਦੂਜੇ ਗੇੜ ਦੀ ਪੋਲਿੰਗ ਦੌਰਾਨ ਨਵੀਂ ਦਿੱਲੀ ਅਧਾਰਿਤ ਮਿਸ਼ਨਾਂ ਤੋਂ 16 ਵਿਦੇਸ਼ੀ ਡੈਲੀਗੇਟਸ ਵੀ ਅੱਜ ਵਾਦੀ ’ਚ ਮੌਜੂਦ ਸਨ। ਇਨ੍ਹਾਂ ਵਿਦੇਸ਼ੀ ਕੂਟਨੀਤਕਾਂ ਨੂੰ ਵਿਦੇਸ਼ ਮੰਤਰਾਲੇ ਨੇ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਸੀ। ਇਨ੍ਹਾਂ ਵਿਦੇਸ਼ੀ ਡੈਲੀਗੇਟਾਂ ਨੇ ਬੜਗਾਮ ਤੇ ਸ੍ਰੀਨਗਰ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ। ਡਿਪਟੀ ਕਮਿਸ਼ਨਰਾਂ ਨੇ ਵਫ਼ਦ ਨੂੰ ਵੋਟਿੰਗ ਦੇ ਅਮਲ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। 2014 ਵਿੱਚ ਛੇ ਜ਼ਿਲ੍ਹਿਆਂ ’ਚ ਆਉਂਦੇ ਇਨ੍ਹਾਂ ਹਲਕਿਆਂ ਲਈ 60 ਫੀਸਦ ਤੋਂ ਵੱਧ ਵੋਟਿੰਗ ਹੋਈ ਸੀ। ਜੰਮੂ ਡਿਵੀਜ਼ਨ ਵਿਚ ਸੂਰਨਕੋਟ ਸੀਟ ਲਈ ਸਭ ਤੋਂ ਵੱਧ 75.11 ਫੀਸਦ ਵੋਟਾਂ ਪਈਆਂ, ਜਦੋਂ ਕਿ ਪੁਣਛ ਹਵੇਲੀ 74.92 ਫੀਸਦ ਨਾਲ ਦੂਜੇ ਨੰਬਰ ’ਤੇ ਰਿਹਾ। ਕਸ਼ਮੀਰ ਵਾਦੀ ਦੀ ਗੱਲ ਕਰੀਏ ਤਾਂ 15 ਅਸੈਂਬਲੀ ਹਲਕਿਆਂ ਵਿਚੋਂ ਕੰਗਨ ਵਿਚ 71.89 ਫੀਸਦ ਨਾਲ ਸਭ ਤੋਂ ਵੱਧ ਪੋਲਿੰਗ ਹੋਈ। ਇਸੇ ਤਰ੍ਹਾਂ ਖਾਨਸਾਿਹਬ ਤੇ ਚਰਾਰ-ਏ-ਸ਼ਰੀਫ ਵਿਚ ਕ੍ਰਮਵਾਰ 71.66 ਤੇ 67.44 ਫੀਸਦ ਵੋਟਾਂ ਪਈਆਂ। ਹੱਬਾਕਾਦਲ ਹਲਕੇ ਵਿਚ 18.39 ਫੀਸਦ ਸਭ ਤੋਂ ਘੱਟ ਪੋਲਿੰਗ ਰਿਕਾਰਡ ਕੀਤੀ ਗਈ ਹੈ। ਦੂਜੇ ਗੇੜ ਦੀ ਪੋਲਿੰਗ ਮਗਰੋਂ ਨੈਸ਼ਨਲ ਕਾਨਫਰੰਸ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਅਹਿਮਦ ਕਾਰਾ, ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ, ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਸਣੇ ਕੁੱਲ 239 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ। ਉਮਰ ਅਬੁਦੱਲਾ ਐਤਕੀਂ ਦੋ ਸੀਟਾਂ- ਗੰਦਰਬਲ ਤੇ ਬੜਗਾਮ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਨੇ ਦੂਜੇ ਗੇੜ ਲਈ ਕੁੱਲ 3502 ਪੋਲਿੰਗ ਸਟੇਸ਼ਨ ਬਣਾਏ ਸਨ। ਇਨ੍ਹਾਂ ਵਿਚੋਂ 1056 ਸ਼ਹਿਰੀ ਤੇ 2446 ਪੇਂਡੂ ਇਲਾਕਿਆਂ ਵਿਚ ਸਨ। ਤੀਜੇ ਤੇ ਆਖਰੀ ਗੇੜ ਤਹਿਤ 40 ਅਸੈਂਬਲੀ ਸੀਟਾਂ ਲਈ ਪੋਲਿੰਗ 1 ਅਕਤੂੁਬਰ ਨੂੰ ਹੋਵੇਗੀ ਜਦੋਂਕਿ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ 8 ਅਕਤੂੁਬਰ ਨੂੰ ਹਰਿਆਣਾ ਅਸੈਂਬਲੀ ਚੋਣਾਂ ਦੇ ਨਾਲ ਹੀ ਹੋਵੇਗਾ।
Related Posts
ਆਤਿਸ਼ੀ ਬਣੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ
- Editor Universe Plus News
- September 17, 2024
- 0
ਨਵੀਂ ਦਿੱਲੀ : (Delhi New Chief Minister Updates) ਆਮ ਆਦਮੀ ਪਾਰਟੀ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਆਤਿਸ਼ੀ ਮਾਰਲੇਨਾ ਦੇ ਨਾਂ ਦਾ ਐਲਾਨ ਕੀਤਾ ਹੈ। ਅਰਵਿੰਦ […]
ਮੈਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਮਰਥਨ ਦੀ ਪੇਸ਼ਕਸ਼ ਹੋਈ ਸੀ: ਗਡਕਰੀ
- Editor, Universe Plus News
- September 16, 2024
- 0
ਨਾਗਪੁਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇੱਕ ਵਾਰ ਇੱਕ ਆਗੂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਸਮਰਥਨ […]
‘ਪਿਆਰ ਤੇ ਜੰਗ ‘ਚ ਸਭ ਕੁਝ ਜਾਇਜ਼ ਹੈ’, ਨਿਤਿਨ ਗਡਕਰੀ ਨੇ ਸ਼ਰਦ ਪਵਾਰ ਬਾਰੇ ਅਜਿਹਾ ਕਿਉਂ ਕਿਹਾ
- Editor Universe Plus News
- November 11, 2024
- 0
ਨਵੀਂ ਦਿੱਲੀ-ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਹੈ। ਇਕ ਪਾਸੇ ਭਾਜਪਾ ‘ਬਟੇਂਗੇ ਤੋਂ ਕੱਟੇਂਗੇ’ ਦੇ ਨਾਅਰੇ ਨਾਲ ਸੂਬੇ […]