ਕੰਗਨਾ ਰਣੌਤ ਨੇ ਹੱਥ ਜੋੜ ਕਿਸਾਨਾਂ ਤੋਂ ਮੰਗੀ ਮਾਫੀ

ਬਾਲੀਵੁੱਡ ਅਦਾਕਾਰਾ ਹੋਣ ਦੇ ਨਾਲ-ਨਾਲ ਕੰਗਨਾ ਰਣੌਤ ਆਪਣੀਆਂ ਫਿਲਮਾਂ ਤੋਂ ਇਲਾਵਾ ਵਿਵਾਦਿਤ ਬਿਆਨਾਂ ਦੇ ਚੱਲਦੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਖਾਸ ਤੌਰ ‘ਤੇ ਕਿਸਾਨ ਅੰਦੋਲਨ ‘ਤੇ ਬੋਲੇ ਉਨ੍ਹਾਂ ਦੇ ਸ਼ਬਦਾਂ ਨੇ ਭਾਰੀ ਵਿਵਾਦ ਖੜ੍ਹਾ ਕੀਤਾ ਸੀ। ਜਿਸ ਤੋਂ ਬਾਅਦ ਹਰ ਪੰਜਾਬੀ ਸਿੱਖ ਭਾਈਚਾਰਾ ਹਾਲੇ ਤੱਕ ਕੰਗਨਾ ਰਣੌਤ ਦਾ ਵਿਰੋਧ ਕਰ ਰਿਹਾ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਫਿਲਮ ਐਮਰਜੈਂਸੀ ਨੂੰ ਲੈ ਵੀ ਖੂਬ ਵਿਵਾਦ ਹੋਇਆ।

ਕੰਗਨਾ ਰਣੌਤ ਨੇ ਆਪਣੇ ਖਿਲਾਫ ਹੋ ਰਹੇ ਵਿਰੋਧ ਨੂੰ ਲੈ ਕੇ ਕਈ ਇੰਟਰਵਿਊ ਵੀ ਦਿੱਤੇ ਸਨ। ਜਿਸ ਕਾਰਨ ਕੰਗਨਾ ਨੂੰ ਕਾਫੀ ਨਫਰਤ ਦਾ ਸਾਹਮਣਾ ਕਰਨਾ ਪਿਆ। ਕੰਗਨਾ ਨੇ ਹਾਲ ਹੀ ‘ਚ ਆਪਣੇ ਦਿੱਤੇ ਬਿਆਨਾਂ ਨੂੰ ਲੈ ਕੇ ਆਪਣੇ ਇੰਸਟਾ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਕੰਗਨਾ ਖਾਸ ਤੌਰ ‘ਤੇ ਕਿਸਾਨਾਂ ਤੋਂ ਮੁਆਫੀ ਮੰਗਦੀ ਨਜ਼ਰ ਆ ਰਹੀ ਹੈ ਅਤੇ ਪੈਦਾ ਹੋਏ ਇਸ ਵੱਡੇ ਵਿਵਾਦ ਤੋਂ ਬਚਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਕੰਗਨਾ ਕਹਿੰਦੀ ਹੈ- ‘ਹੈਲੋ ਦੋਸਤੋ, ਪਿਛਲੇ ਕੁਝ ਦਿਨਾਂ ‘ਚ ਮੀਡੀਆ ਨੇ ਮੈਨੂੰ ਖੇਤੀ ਕਾਨੂੰਨ ‘ਤੇ ਕੁਝ ਸਵਾਲ ਪੁੱਛੇ ਸਨ ਅਤੇ ਮੈਂ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੂੰ ਕਿਸਾਨ ਕਾਨੂੰਨ ਵਾਪਸ ਲਿਆਉਣ ਦੀ ਬੇਨਤੀ ਕਰਨੀ ਚਾਹੀਦੀ ਹੈ। ਮੇਰੇ ਵੱਲੋਂ ਕਹੀ ਇਸ ਗੱਲ ਤੇ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਕਿਸਾਨ ਐਕਟ ਲਿਆਂਦਾ ਗਿਆ ਸੀ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਸੀ, ਪਰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਬੜੀ ਸੰਜੀਦਗੀ ਨਾਲ ਉਸ ਕਾਨੂੰਨ ਨੂੰ ਵਾਪਸ ਲੈ ਲਿਆ ਅਤੇ ਇਹ ਸਾਡੇ ਸਾਰੇ ਵਰਕਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਦੀ ਪਾਲਣਾ ਕਰੀਏ।