ਬੈਡਮਿੰਟਨ ਸੰਘ ਵੱਲੋਂ ਪੈਰਾਲੰਪਿਕ ਖਿਡਾਰੀਆਂ ਲਈ ਨਕਦ ਇਨਾਮ ਦੀ ਘੋਸ਼ਣਾ

ਨਵੀਂ ਦਿੱਲੀ-ਭਾਰਤੀ ਬੈਡਮਿੰਟਨ ਸੰਘ ਨੇ ਪਿਛਲੇ ਮਹੀਨੇ ਪੈਰਿਸ ਪੈਰਾਲੰਪਿਕ ਵਿਚ ਤਗ਼ਮਾ ਜਿੱਤਣ ਵਾਲੇ ਦੇਸ਼ ਦੇ ਪੈਰਾ ਬੈਡਮਿੰਟਨ ਖਿਡਾਰੀਆਂ ਲਈ ਕੁੱਲ 50 ਲੱਖ ਰੁਪਏ ਦੇ ਨਕਦ ਇਨਾਮ ਦੀ ਘੋਸ਼ਣਾ ਕੀਤੀ ਹੈ। ਭਾਰਤੀ ਪੈਰਾਬੈਡਮਿੰਟਨ ਖਿਡਾਰੀਆਂ ਨੇ ਪੈਰਿਸ ਖੇਡਾਂ ਵਿਚ ਇਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ ਪੰਜ ਤਗ਼ਮੇ ਜਿੱਤੇ ਸਨ। ਸੰਘ ਵੱਲੋਂ ਜੇਤੂ ਖਿਡਾਰੀ ਨਿਤੇਸ਼ ਕੁਮਾਰ ਨੂੰ 15 ਲੱਖ ਰੁਪਏ, ਸੁਹਾਰ ਵਿਥਰਾਜ ਅਤੇ ਤੁਲਸੀਮਤੀ ਮੁਰੁਗੇਸਨ ਨੂੰ 10-10 ਲੱਖ ਰੁਪਏ, ਇਸ ਤੋਂ ਇਲਾਵਾ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਮਨੀਸ਼ਾ ਰਾਮਦਾਸ ਅਤੇ ਨਿੱਤਿਆ ਸ਼੍ਰੀ ਸਿਵਨ ਨੂੰ 7.50-7.50 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਬੀਏਆਈ ਦੇ ਜਨਰਲ ਸਕੱਤਰ ਨੇ ਕਿਹਾ ਕਿ ਭਾਰਤੀ ਬੈਡਮਿੰਟਨ ਖਿਡਾਰੀ ਕੌਮਾਂਤਰੀ ਪੱਧਰ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੀਅਏਆਈ ਦੇਸ਼ ਵਿਚ ਬੈਡਮਿੰਟਨ ਨੂੰ ਵਧਾਵਾ ਦੇ ਦੇਣ ਲਈ ਹਰ ਸੰਭਵ ਪਹਿਲ ਕਰ ਰਹੀ ਹੈ।