ਨਵੀਂ ਦਿੱਲੀ-ਭਾਰਤੀ ਪੁਰਸ਼ ਹਾਕੀ ਟੀਮ 23 ਅਤੇ 24 ਅਕਤੂਬਰ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਜਰਮਨੀ ਨਾਲ ਦੋ ਮੈਚਾਂ ਦੀ ਲੜੀ ਖੇਡੇਗੀ। ਹਾਕੀ ਇੰਡੀਆ ਨੇ ਅੱਜ ਇਹ ਐਲਾਨ ਕੀਤਾ। ਭਾਰਤ ਦਾ ਜਰਮਨੀ ਨਾਲ ਆਖਰੀ ਵਾਰ ਸਾਹਮਣਾ ਪੈਰਿਸ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਹੋਇਆ ਸੀ, ਜਿੱਥੇ ਯੂਰਪ ਦੀ ਨਾਮੀ ਟੀਮ ਨੇ 3-2 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਓਲੰਪਿਕ ਵਿੱਚ ਤੀਜੇ ਸਥਾਨ ਦੇ ਪਲੇਅ ਆਫ ਵਿੱਚ ਸਪੇਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘ਜਰਮਨੀ ਖ਼ਿਲਾਫ਼ ਇਹ ਲੜੀ ਵਿਸ਼ਵ ਪੱਧਰੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ। ਭਾਰਤ ਅਤੇ ਜਰਮਨੀ ਦੋਵਾਂ ਦਾ ਹਾਕੀ ਵਿੱਚ ਸ਼ਾਨਦਾਰ ਇਤਿਹਾਸ ਹੈ ਅਤੇ ਇਹ ਲੜੀ ਪ੍ਰਸ਼ੰਸਕਾਂ ਨੂੰ ਦੁਨੀਆ ਦੀਆਂ ਦੋ ਸਭ ਤੋਂ ਮਜ਼ਬੂਤ ਟੀਮਾਂ ਵਿਚਾਲੇ ਸਖਤ ਮੁਕਾਬਲੇ ਦੇਖਣ ਦਾ ਮੌਕਾ ਦੇਵੇਗੀ। ਸਾਨੂੰ ਇਸ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਵੀ ਮਜ਼ਬੂਤ ਹੋਣਗੇ।’ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ, ‘ਭਾਰਤ-ਜਰਮਨੀ ਦਾ ਹਾਕੀ ਮੁਕਾਬਲਾ ਹਮੇਸ਼ਾ ਹੀ ਦਿਲਚਸਪ ਰਿਹਾ ਹੈ। ਸਾਡੇ ਖਿਡਾਰੀ ਚੰਗੀ ਟੀਮ ਨਾਲ ਮੁਕਾਬਲੇ ਲਈ ਉਤਸ਼ਾਹਿਤ ਹਨ।
Related Posts
ਪਾਕਿਸਤਾਨ ਦਾ ਦੌਰਾ ਕਰੇਗੀ ਭਾਰਤੀ ਟੀਮ
- Editor Universe Plus News
- October 7, 2024
- 0
ਨਵੀਂ ਦਿੱਲੀ- ਅਗਲੇ ਸਾਲ (2025) ਆਈਸੀਸੀ ਚੈਂਪੀਅਨਜ਼ ਟਰਾਫੀ (ICC Champions Trophy) ਦਾ ਆਯੋਜਨ ਕੀਤਾ ਜਾਣਾ ਹੈ, ਜਿਸ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਬੀਸੀਸੀਆਈ ਸਕੱਤਰ ਜੈ […]
ਬੰਗਲਾਦੇਸ਼ ਨੂੰ ਹਰਾਉਣ ਲਈ ਰੋਹਿਤ ਸ਼ਰਮਾ ਨੇ ਲਿਆ ‘ਜਾਦੂ’ ਦਾ ਸਹਾਰਾ
- Editor Universe Plus News
- September 23, 2024
- 0
ਨਵੀਂ ਦਿੱਲੀ – ਭਾਰਤੀ ਟੀਮ ਨੇ ਚੇਨਈ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਬੰਗਲਾਦੇਸ਼ ਨੂੰ 280 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਜਿੱਤ ਤੋਂ […]
ਵਿਰਾਟ ਕੋਹਲੀ ਨੇ ਆਪਣੀ ਗੇਮ ਨੂੰ ਸੁਧਾਰਨ ਲਈ ਘੰਟਿਆਂ ਬੱਧੀ ਵਹਾਇਆ ਪਸੀਨਾ
- Editor Universe Plus News
- September 26, 2024
- 0
ਭਾਰਤੀ ਕ੍ਰਿਕਟ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ ਜਿਹਨਾਂ ਦੀ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ। ਇਹਨਾਂ ਖਿਡਾਰੀਆਂ ਵਿੱਚ ਇੱਕ ਖਿਡਾਰੀ ਹੈ ਵਿਰਾਟ ਕੋਹਲੀ (Virat […]