ਇਸਲਾਮਾਬਾਦ-ਸਾਊਦੀ ਅਰਬ ਨੇ ਧਾਰਮਿਕ ਯਾਤਰਾ ਦੀ ਆੜ ਹੇਠ ਸਾਊਦੀ ਅਰਬ ਵਿੱਚ ਆਉਣ ਵਾਲੇ ਪਾਕਿਸਤਾਨੀ ਮੰਗਤਿਆਂ ਦੀ ਵਧਦੀ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸਲਾਮਾਬਾਦ ਨੂੰ ਉਨ੍ਹਾਂ ਨੂੰ ਖਾੜੀ ਦੇਸ਼ ’ਚ ਦਾਖਲ ਹੋਣ ਤੋਂ ਰੋਕਣ ਲਈ ਕਾਰਵਾਈ ਕਰਨ ਲਈ ਕਿਹਾ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਊਦੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸਥਿਤੀ ਨਾਲ ਨਾ ਨਜਿੱਠਿਆ ਗਿਆ ਤਾਂ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ’ਤੇ ਇਸ ਦਾ ਅਸਰ ਪੈ ਸਕਦਾ ਹੈ। ਇਸ ਦੇ ਜਵਾਬ ’ਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ‘ਉਮਰਾਹ ਐਕਟ’ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਪਾਕਿਸਤਾਨੀ ਸਰਕਾਰ ਨੂੰ ਧਾਰਮਿਕ ਯਾਤਰਾ ਦੀ ਆੜ ਹੇਠ ਮੰਗਤਿਆਂ ਨੂੰ ਸਾਊਦੀ ਜਾਣ ਤੋਂ ਰੋਕਣ ਲਈ ਤਰੀਕੇ ਲੱਭਣ ਲਈ ਵੀ ਕਿਹਾ ਹੈ।
Related Posts
ਭਾਰਤ-ਚੀਨ ਸਮਝੌਤਾ ਵਿਆਪਕ ਪੱਧਰ ’ਤੇ ਲਾਗੂ ਕੀਤਾ ਜਾ ਰਿਹੈ: ਚੀਨ
- Editor Universe Plus News
- December 27, 2024
- 0
ਪੇਈਚਿੰਗ-ਚੀਨੀ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਖ਼ਤਮ ਕਰਨ ਲਈ ਭਾਰਤ ਅਤੇ ਚੀਨੀ ਫੌਜ ਵੱਲੋਂ ਸਮਝੌਤੇ ਨੂੰ ਵਿਆਪਕ ਪੱਧਰ ’ਤੇ ਅਤੇ […]
ਟਰੰਪ ਦੀ ਨਵੀਂ ਕੈਬਨਿਟ ਨੇ ਉੱਡਾਈ ਪਾਕਿਸਤਾਨ ਦੀ ਨੀਂਦ, ਅਮਰੀਕਾ ਦੀ ਇਸ ਸਪੈਸ਼ਲ ਲਿਸਟ ‘ਚ ਗੁਆਂਢੀ ਦੇਸ਼ ਦਾ ਨਾਂ ਨਹੀਂ
- Editor Universe Plus News
- November 19, 2024
- 0
ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਕਈ ਕੈਬਨਿਟ ਸਾਥੀਆਂ ਦੀ ਚੋਣ ਕਰ ਲਈ ਹੈ। ਅਜਿਹੇ ‘ਚ ਟਰੰਪ ਦੀ ਆਉਣ […]
ਯੂਐੱਸ ਐੱਨਐੱਸਏ ਸੁਲੀਵਾਨ ਮਹੱਤਵਪੂਰਨ ਪਹਿਲਕਦਮੀਆਂ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਆਉਣਗੇ
- Editor Universe Plus News
- January 4, 2025
- 0
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਆਪਣੇ ਹਮਰੁਤਬਾ ਅਜੀਤ ਕੇ ਡੋਵਾਲ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨਾਲ ਦੁਵੱਲੇ, ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ […]