ਖੇਡਾਂ ’ਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਪੁਰਸਕਾਰ

ਮੰਡੀ ਗੋਬਿੰਦਗੜ੍ਹ-ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ’ਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਇਨ੍ਹਾਂ ਵਿੱਚ ਵਰਿੰਦਰ ਸਿੰਘ ਗਿੱਲ, ਅੰਕਿਤ, ਤਰੁਣ ਸ਼ਰਮਾ, ਸੰਜੇ ਸ਼ਾਹੀ, ਸ਼ੁਭਮ, ਮੋਹਿਤ, ਸ਼ਿਵਾਨੀ, ਈਸ਼ੂ, ਮਯੰਕ, ਅਤਿੰਦਰਪਾਲ ਸਿੰਘ, ਰਾਹੁਲ ਮਿਤਾਵਾ, ਯੋਗੇਸ਼, ਨਰਿੰਦਰ ਕੌਰ, ਆਦਰਸ਼ ਵਰਮਾ, ਸ਼ੀਜਲ, ਆਸਮੀਨ, ਮਨੋਜ ਕੁਮਾਰ, ਸੁਮਨ, ਮਮਤਾ ਰਾਣੀ, ਅਨੂ, ਗੋਪਾਲ ਸ਼ਰਮਾ ਸ਼ਾਮਲ ਸਨ। ਇਨ੍ਹਾਂ ਵਿਦਿਆਰਥੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿੱਚ ਤਗ਼ਮੇ ਹਾਸਲ ਕੀਤੇ ਹਨ।