ਚੰਡੀਗੜ੍ਹ-Punjab Panchayat Elections: ਪੰਜਾਬ ਵਿਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿਚ ਰਾਜ ਚੋਣ ਕਮਿਸ਼ਨ ਬੁੱਧਵਾਰ ਨੂੰ ਐਲਾਨ ਕਰ ਸਕਦਾ ਹੈ।
ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਥੇ ਸਥਿਤ ਪੰਜਾਬ ਭਵਨ ਵਿਚ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਸੱਦੀ ਹੈ, ਜਿਸ ਵਿਚ ਇਹ ਐਲਾਨ ਕੀਤਾ ਜਾ ਸਕਦਾ ਹੈ।