ਡੋਨਾਲਡ ਟਰੰਪ ਨੇ ਕਮਲਾ ਹੈਰਿਸ ਨਾਲ ਇਕ ਹੋਰ ਬਹਿਸ ਤੋਂ ਕੀਤਾ ਇਨਕਾਰ

ਵਾਸ਼ਿੰਗਟਨ (ਰਾਇਟਰ) – ਡੋਨਾਲਡ ਟਰੰਪ(Donald Trump) ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ(Kamala Harris) ਨਾਲ ਇਕ ਹੋਰ ਬਹਿਸ ਨੂੰ ਸ਼ਨਿੱਚਵਾਰ ਨੂੰ ਖ਼ਾਰਜ ਕਰ ਦਿੱਤਾ। ਟਰੰਪ ਨੇ ਕਿਹਾ ਹੈ ਕਿ ਪੰਜ ਨਵੰਬਰ ਦੀਆਂ ਚੋਣਾਂ ਵਿਚ ਪੋਲਿੰਗ ਤੋਂ ਪਹਿਲਾਂ ਕੋਈ ਹੋਰ ਬਹਿਸ ਨਹੀਂ ਹੋਵੇਗੀ। ਕਮਲਾ ਨੇ ਟਰੰਪ ਨਾਲ 23 ਅਕਤੂਬਰ ਨੂੰ ਹਣ ਵਾਲੀ ਇਕ ਹੋਰ ਬਹਿਸ ਵਿਚ ਭਾਗ ਲੈਣ ਲਈ ਸੀਐੱਨਐੱਨ ਦੀ ਤਰਫੋਂ ਮਿਲੇ ਸੱਦੇ ਨੂੰ ਪ੍ਰਵਾਨ ਕਰ ਲਿਆ ਸੀ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਪ੍ਰੈਜ਼ੀਡੈਂਸ਼ੀਅਲ ਡਿਬੇਟ 10 ਸਤੰਬਰ ਨੂੰ ਹੋਈ ਸੀ। ਦੋਵਾਂ ਨੇ ਆਪਣੀ ਜਿੱਤ ਲਈ ਦਾਅਵੇ ਕੀਤੇ ਸਨ। ਅਮਰੀਕਾ ਵਿਚ ਪੰਜ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਕ ਪਾਸੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਹੈ ਤਾਂ ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਟਰੰਪ ਨੂੰ ਉਮੀਦਵਾਰ ਵਜੋਂ ਬਣਾਇਆ ਹੋਇਆ ਹੈ। ਕਮਲਾ ਹੈਰਿਸ ਦੇ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲ ਰਹੇ ਜ਼ੈੱਨ ਓਮਾਲੇ ਡਿਲਨ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੋਨਾਲਡ ਟਰੰਪ ਨਾਲ ਮੰਚ ਸਾਂਝਾ ਕਰਨ ਲਈ ਤਿਆਰ ਹੈ। ਟਰੰਪ ਨੂੰ ਵੀ ਇਸ ਬਹਿਸ ਲਈ ਸਹਿਮਤੀ ਦੇਣ ਵਿਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।