ਆਸਕਰ ‘ਚ ਪਹੁੰਚੀ ਫਿਲਮ ‘ਲਾਪਤਾ ਲੇਡੀਜ਼’ 

ਨਵੀਂ ਦਿੱਲੀ – ਆਸਕਰ ‘ਚ ਭਾਰਤੀ ਫਿਲਮਾਂ ਦਾ ਆਉਣਾ ਮਾਣ ਵਾਲੀ ਗੱਲ ਹੁੰਦੀ ਹੈ। ਉੱਥੇ ਹੀ ਜੇਕਰ ਕੋਈ ਫਿਲਮ ਇਹ ਵੱਕਾਰੀ ਐਵਾਰਡ ਜਿੱਤਦੀ ਹੈ ਤਾਂ ਇਹ ਹੋਰ ਵੀ ਮਾਣ ਤੇ ਸਨਮਾਨ ਵਾਲੀ ਗੱਲ ਹੈ। ਇਸ ਵਾਰ ਆਸਕਰ 2025 (Oscar 2025) ਲਈ ਭਾਰਤ ਦੀ ਅਧਿਕਾਰਤ ਐਂਟਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਫਿਲਮ ਫੈਡਰੇਸ਼ਨ (Indian Film Federation) ਦੇ ਮੈਂਬਰਾਂ ਨੇ ਅਕੈਡਮੀ ਅਵਾਰਡਾਂ ‘ਚ ਭਾਰਤ ਦੇ ਅਧਿਕਾਰਤ ਦਾਖਲੇ ਦਾ ਐਲਾਨ ਕੀਤਾ ਹੈ। ਇਸ ‘ਚ ਆਮਿਰ ਖਾਨ ਪ੍ਰੋਡਕਸ਼ਨ ‘ਚ ਬਣੀ ‘ਲਾਪਤਾ ਲੇਡੀਜ਼’ (Laapataa Ladies) ਵੀ ਸ਼ਾਮਲ ਹੈ।

‘ਲਾਪਤਾ ਲੇਡੀਜ਼’ ਨੇ ਪੰਜ ਫਿਲਮਾਂ ਨੂੰ ਪਛਾੜਦੇ ਹੋਏ ਆਸਕਰ 2025 ‘ਚ ਜਗ੍ਹਾ ਬਣਾ ਲਈ ਹੈ। ਇਸ ਫਿਲਮ ਨੇ ‘ਵਾਜਹਈ’, ‘ਤੰਗਲਾਨ’, ‘ਉਲੋਜਕੁਹੂ’ ਤੇ ‘ਸ਼੍ਰੀਕਾਂਤ’ ਨੂੰ ਪਿੱਛੇ ਛੱਡਦੇ ਹੋਏ ਆਸਕਰ 2025 ‘ਚ ਆਪਣੀ ਜਗ੍ਹਾ ਬਣਾ ਲਈ ਹੈ।

ਲਾਪਤਾ ਲੇਡੀਜ਼’ ਕਾਮੇਡੀ ਡਰਾਮਾ ਫ਼ਿਲਮ ਹੈ। ਇਹ ਉਨ੍ਹਾਂ ਦੋ ਔਰਤਾਂ ਦੀ ਕਹਾਣੀ ਹੈ ਜੋ ਵਿਆਹ ਤੋਂ ਬਾਅਦ ਲਾਪਤਾ ਹੋ ਜਾਂਦੀਆਂ ਹਨ। ਇਸ ਫਿਲਮ ਦੀ ਕਹਾਣੀ ਸੂਰਜਮੁਖੀ ਪਿੰਡ ਦੇ ਰਹਿਣ ਵਾਲੇ ਦੀਪਕ (ਸਪਰਸ਼ ਸ਼੍ਰੀਵਾਸਤਵ) ਤੋਂ ਸ਼ੁਰੂ ਹੁੰਦੀ ਹੈ ਜੋ ਆਪਣੀ ਨਵ-ਵਿਆਹੀ ਪਤਨੀ ਫੂਲ (ਨਿਤਾਂਸ਼ੀ ਗੋਇਲ) ਨੂੰ ਆਪਣੇ ਪਿੰਡ ਤੋਂ ਵਿਦਾ ਕਰ ਕੇ ਪਹਿਲੀ ਵਾਰ ਆਪਣੇ ਸਹੁਰੇ ਘਰ ਲੈ ਜਾਂਦਾ ਹੈ। ਪਰ ਫੂਲ ਅਚਾਨਕ ਰੇਲਗੱਡੀ ‘ਚ ਪਿੱਛੇ ਰਹਿ ਜਾਂਦੀ ਹੈ ਤੇ ਦੀਪਕ ਗਲਤੀ ਨਾਲ ਕੋਈ ਹੋਰ ਔਰਤ (ਪ੍ਰਤਿਭਾ ਰਾਂਟਾ) ਨੂੰ ਲੈ ਕੇ ਆ ਜਾਂਦਾ ਹੈ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਦਰਸ਼ਕਾਂ ਦੇ ਹਾਸਾ ਆਉਂਦਾ ਹੈ ਤੇ ਕਿਰਦਾਰ ਦੇ ਹੋਸ਼ ਉੱਡ ਜਾਂਦੇ ਹਨ।